ਆਸ਼ੀਸ਼ ਨੇਹਰਾ ਦਾ ਵੱਡਾ ਬਿਆਨ, ਕਿਹਾ ਧੋਨੀ ਦੀ ਜਗ੍ਹਾ ਇਸ ਨੌਜਵਾਨ ਖਿਡਾਰੀ ਨੂੰ ਮਿਲੇ ਜਗ੍ਹਾ

10/06/2020 5:07:08 PM

ਮੁੰਬਈ (ਵਾਰਤਾ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਕੋਚ ਸੰਜੈ ਬਾਂਗੜ ਅਤੇ ਸਾਬਕਾ ਤੇਜ਼ ਗੇਂਦਬਾਜ ਆਸ਼ੀਸ਼ ਨੇਹਰਾ ਨੇ ਨੌਜਵਾਨ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਨੂੰ ਲੈ ਕੇ ਕਿਹਾ ਹੈ ਕਿ ਪੰਤ ਭਾਰਤੀ ਟੀਮ ਵਿਚ ਸਾਬਕਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਲੈਣ ਲਈ ਇਕ ਦਮ ਠੀਕ ਬਦਲ ਹਨ।

ਇਹ ਵੀ ਪੜ੍ਹੋ: ਜਨਵਰੀ 'ਚ ਪਿਤਾ ਬਣਨਗੇ ਵਿਰਾਟ ਕੋਹਲੀ, BCCI ਨੇ ਆਸਟਰੇਲੀਆ ਨੂੰ ਕੀਤੀ ਖ਼ਾਸ ਬੇਨਤੀ

ਬਾਂਗੜ ਨੇ ਕਿਹਾ, 'ਵਿਕਟਕੀਪਰ ਦੇ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਰਿਸ਼ਭ ਪੰਤ ਸਾਬਕਾ ਕਪਤਾਨ ਧੋਨੀ ਦੀ ਜਗ੍ਹਾ ਇਕ ਦਮ ਠੀਕ ਬਦਲ ਹਨ। ਪੰਤ ਨੇ ਇਸ ਸਾਲ ਆਈ.ਪੀ.ਐਲ. ਵਿਚ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਭਾਰਤੀ ਟੀਮ ਦੇ ਮੱਧ ਕ੍ਰਮ ਨੂੰ ਸੰਤੁਲਿਤ ਕਰਣ ਲਈ ਇਕ ਖੱਬੇ ਹੱਥ ਦਾ ਬੱਲੇਬਾਜ਼ ਹੋਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ: ਅਲਰਟ, 24046 Kmph ਦੀ ਰਫ਼ਤਾਰ ਨਾਲ ਧਰਤੀ ਵੱਲ ਆ ਰਿਹੈ ਜਹਾਜ਼ ਜਿੰਨਾ ਵੱਡਾ ਐਸਟਰਾਇਡ

ਉਥੇ ਹੀ ਨੇਹਰਾ ਨੇ ਕਿਹਾ, 'ਇਹ ਪੂਰੀ ਤਰ੍ਹਾਂ ਨਾਲ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕ੍ਰਿਕਟ ਦੇ ਕਿਸ ਪ੍ਰਾਰੂਪ ਦੀ ਗੱਲ ਕਰ ਰਹੇ ਹਾਂ। ਜੇਕਰ ਅਸੀਂ ਟੈਸਟ ਕ੍ਰਿਕੇਟ ਦੀ ਗੱਲ ਕਰ ਰਹੇ ਹਾਂ ਅਤੇ ਟੀਮ ਵਿਚ ਵਧੀਆ ਵਿਕਟਕੀਪਰ ਚਾਹੀਦਾ ਹੈ ਤਾਂ ਉਸ ਦੇ ਲਈ ਟੀਮ ਦੇ ਕਪਤਾਨ ਅਤੇ ਕੋਚ ਦੀ ਮਾਨਸਿਕਤਾ ਦੇ ਬਾਰੇ ਵਿਚ ਵੀ ਸੋਚਣਾ ਹੋਵੇਗਾ।' ਉਨ੍ਹਾਂ ਕਿਹਾ, 'ਮੈਂ ਬਾਂਗੜ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਚੋਣ ਕਰਤਾਵਾਂ ਨੂੰ ਰਿਸ਼ਭ ਪੰਤ ਨਾਲ ਜਾਣਾ ਚਾਹੀਦਾ ਹੈ। ਪੰਤ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਅੰਤਰਾਸ਼ਟਰੀ ਕ੍ਰਿਕਟ ਵਿਚ ਹਰ ਖਿਡਾਰੀ ਨੂੰ ਸਮਰਥਨ ਦੀ ਲੋੜ ਹੁੰਦੀ ਹੈ।'

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਆਖਿਰ ਆਪਣੀ ਦਾੜ੍ਹੀ ਕਿਉਂ ਵਧਾਉਂਦੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ?


cherry

Content Editor

Related News