Ashes : ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਆਸਟਰੇਲੀਆਈ ਟੀਮ 'ਚ ਸ਼ਾਮਲ ਹੋਇਆ ਇਹ ਧਾਕੜ ਗੇਂਦਬਾਜ਼
Tuesday, Dec 21, 2021 - 12:57 PM (IST)
ਸਪੋਰਟਸ ਡੈਸਕ- ਮੇਜ਼ਬਾਨ ਆਸਟਰੇਲੀਆ ਦਾ ਮੌਜੂਦਾ ਏਸ਼ੇਜ਼ ਸੀਰੀਜ਼ 'ਚ ਅਜੇ ਤਕ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਟੀਮ ਨੇ ਦੋਵੇਂ ਮੈਚ ਜਿੱਤੇ ਹਨ ਤੇ 5 ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਹੁਣ ਤੀਜਾ ਟੈਸਟ ਬਾਕਸਿੰਗ ਡੇ ਟੈਸਟ ਹੋਵੇਗਾ ਤੇ ਇਸ ਤੋਂ ਪਹਿਲਾਂ ਆਸਟਰੇਲੀਆਈ ਟੀਮ 'ਚ ਸਕਾਟ ਬੋਲੈਂਡ ਨੂੰ ਸ਼ਾਮਲ ਕੀਤਾ ਗਿਆ ਹੈ। ਮਿਸ਼ੇਲ ਸਟਾਰਕ ਜਿਹੇ ਖਿਡਾਰੀਆਂ ਦੇ ਕਾਰਜਭਾਰ ਦਾ ਪ੍ਰਬੰਧਨ ਕਰਨ ਲਈ ਟੀਮ 'ਚ ਇਕ ਹਰ ਹੋਰ ਤੇਜ਼ ਗੇਂਦਬਾਜ਼ ਜੋੜਿਆ ਗਿਆ ਹੈ, ਜੋ ਪਹਿਲੇ ਦੋ ਟੈਸਟ ਖੇਡ ਚੁੱਕੇ ਹਨ।
ਜੋਸ਼ ਹੇਜ਼ਲਵੁੱਡ ਸਾਈਡ ਸਟ੍ਰੇਨ ਦੇ ਕਾਰਨ ਦੂਜੇ ਮੈਚ ਤੋਂ ਬਾਹਰ ਹੋ ਗਏ ਹਨ ਜਦਕਿ ਪੈਟ ਕਮਿੰਸ ਨੂੰ ਇਕ ਇਕ ਕੋਵਿਡ-19 ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਆਉਣ ਦੇ ਬਾਅਦ ਵੱਖ ਕਰਨਾ ਪਿਆ। 2018-19 ਮਾਰਸ਼ ਸ਼ੇਫੀਲਡ ਸ਼ੀਲਡ ਪਲੇਅਰ ਆਫ ਦਿ ਈਅਰ ਬੋਲੈਂਡ ਇਕ ਚੰਗਾ ਬਦਲ ਹੈ। ਇਸ ਸਮਰ ਸੀਜ਼ਨ 'ਚ ਵਿਕਟੋਰੀਆ ਲਈ ਵੀ ਉਨ੍ਹਾਂ ਨੂੰ ਸ਼ਾਨਦਾਰ ਫ਼ਾਰਮ 'ਚ ਦੇਖਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਨਿਊ ਸਾਊਥ ਵੇਲਸ ਦੇ ਖ਼ਿਲਾਫ਼ ਸਿਰਫ਼ 2 ਮੈਚਾਂ 'ਚ 15 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਆਪਣੀ ਰਾਸ਼ਟਰੀ ਟੀਮ ਦੇ ਨਾਲ ਇਕਜੁਟ ਹੋਣ ਤੋਂ ਪਹਿਲਾਂ ਇੰਗਲੈਂਡ ਲਾਇੰਸ ਦੇ ਖ਼ਿਲਾਫ਼ ਵੀ ਮੈਚ 'ਚ ਹਿੱਸਾ ਲਿਆ ਸੀ।