ਇਹ ਹੁਨਰਮੰਦ ਪਾਰਸੀ ਕ੍ਰਿਕਟਰ ਨਗਵਾਸਵਾਲ ਟੀਮ ਇੰਡੀਆ ਨਾਲ ਜਾਵੇਗਾ ਇੰਗਲੈਂਡ

Saturday, May 08, 2021 - 11:33 AM (IST)

ਮੁੰਬਈ- ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਤੇ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ’ਚ ਸਟੈਂਡਬਾਏ ਦੇ ਰੂਪ ’ਚ ਸ਼ਾਮਲ ਗੁਜਰਾਤ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜ਼ਨ ਨਗਵਾਸਵਾਲਾ ਵਰਤਮਾਨ ’ਚ ਇਕਮਾਤਰ ਸਰਗਰਮ ਪਾਰਸੀ ਕ੍ਰਿਕਟਰ ਹਨ, ਜੋ ਘਰੇਲੂ ਕ੍ਰਿਕਟ ’ਚ ਖੇਡ ਰਹੇ ਹਨ ਤੇ ਆਪਣੀ ਰਫ਼ਤਾਰ ਲਈ ਪਛਾਣੇ ਜਾਂਦੇ ਹਨ। ਗੁਜਰਾਤ ਦੇ ਸੱਜੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਹਿਤੇਸ਼ ਮਜ਼ੂਮਦਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਗਵਾਸਵਾਲਾ 140 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕਦੇ ਹਨ।
ਇਹ ਵੀ ਪਡ਼੍ਹੋ KKR ਦਾ ਧਾਕਡ਼ ਖਿਡਾਰੀ ਹੋਇਆ ਕੋਰੋਨਾ ਪਾਜ਼ੇਟਿਵ, ਨਹੀਂ ਜਾ ਸਕਿਆ ਵਾਪਸ ਆਪਣੇ ਦੇਸ਼

ਸੂਰਤ ਜਨਮੇ 23 ਸਾਲਾ ਤੇਜ਼ ਗੇਂਦਬਾਜ਼ ਨਗਵਾਸਵਾਲਾ ਨੂੰ ਸਟੈਂਡਬਾਏ ਦੇ ਰੂਪ ’ਚ ਭਾਰਤੀ ਟੀਮ ’ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਮਜ਼ੂਮਦਾਰ ਨੇ ਕਿਹਾ ਕਿ ਉਹ ਵਲਸਾਡ ਜ਼ਿਲ੍ਹਾ ਕ੍ਰਿਕਟਰ ਸੰਘ ਦੀ ਅਗਵਾਈ ਕਰਦੇ ਹਨ, ਜੋ ਗੁਜਰਾਤ ਕ੍ਰਿਕਟ ਸੰਘ ਨਾਲ ਸਬੰਧਤ ਹਨ। ਉਨ੍ਹਾਂ ਨੇ ਅੰਡਰ-19, ਅੰਡਰ-23 ’ਚ ਚੰਗਾ ਪ੍ਰਦਰਸ਼ਨ ਕੀਤਾ ਤੇ ਤਿੰਨ ਸਾਲ ਪਹਿਲਾਂ ਰਣਜੀ ਟਰਾਫੀ ’ਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 140 ਕਿੱਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਗੇਂਦਬਾਜ਼ੀ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਸ ਕੋਲ ਸਮਰੱਥਾ ਸੀ ਤੇ ਫਿਰ ਉਨ੍ਹਾਂ ਨੇ ਖੇਡ ਕੇ ਸੁਧਾਰ ਕੀਤਾ। ਹੁਣ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਨੇ ਦੋ ਸੈਸ਼ਨਾਂ ’ਚ 23 ਤੇ 40 ਵਿਕਟਾਂ ਲਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News