ਆਰਿਅਨਾ ਸਬਾਲੇਂਕਾ ਨੂੰ ਰੂਸੀ ਖਿਡਾਰਨ ਪਾਵਲੁਚੇਂਕੋਵਾ ਨੇ ਹਰਾਇਆ

Saturday, Jun 05, 2021 - 04:41 PM (IST)

ਆਰਿਅਨਾ ਸਬਾਲੇਂਕਾ ਨੂੰ ਰੂਸੀ ਖਿਡਾਰਨ ਪਾਵਲੁਚੇਂਕੋਵਾ ਨੇ ਹਰਾਇਆ

ਸਪੋਰਟਸ ਡੈਸਕ- ਦੁਨੀਆ ਵਿਚ ਤੀਜੇ ਨੰਬਰ ਦੀ ਬੇਲਾਰੂਸੀ ਖਿਡਾਰਨ ਆਰਿਅਨਾ ਸਬਾਲੇਂਕਾ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਨੂੰ ਗਰੈਂਡ ਸਲੈਮ ਦੇ ਤੀਜੇ ਗੇੜ ਵਿਚ 31ਵੇਂ ਨੰਬਰ ਦੀ ਰੂਸੀ ਖਿਡਾਰਨ ਅਨਾਸਤਾਸੀਆ ਪਾਵਲੁਚੇਂਕੋਵਾ ਨੇ 6-4, 2-6, 0-6 ਨਾਲ ਹਰਾਇਆ। ਇਸ ਤਰ੍ਹਾਂ ਟੈਨਿਸ ਜਗਤ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ, ਨੰਬਰ ਦੋ ਨਾਓਮੀ ਓਸਾਕਾ ਤੇ ਨੰਬਰ ਤਿੰਨ ਸਬਾਲੇਂਕਾ ਫਰੈਂਚ ਓਪਨ 'ਚੋਂ ਬਾਹਰ ਹੋ ਚੁੱਕੀਆਂ ਹਨ। ਮਹਿਲਾਵਾਂ ਦੇ ਵਰਗ ਵਿਚ ਮੌਜੂਦਾ ਚੈਂਪੀਅਨ ਇਗਾ ਸਵੀਆਤੇਕ ਤੀਜੇ ਗੇੜ ਵਿਚ ਪੁੱਜ ਗਈ। ਪੋਲੈਂਡ ਦੀ ਇਸ ਅੱਠਵਾਂ ਦਰਜਾ ਖਿਡਾਰਨ ਨੇ ਰੇਬੇਕਾ ਪੀਟਰਸਨ ਨੂੰ 6-1, 6-1 ਨਾਲ ਹਰਾਇਆ। ਉਨ੍ਹਾਂ ਦਾ ਸਾਹਮਣਾ ਹੁਣ 30ਵੇਂ ਨੰਬਰ ਦੀ ਏਨੇਟ ਕੋਂਟਾਵੀਟ ਨਾਲ ਹੋਵੇਗਾ।


author

Tarsem Singh

Content Editor

Related News