ਇੰਡਿਅਨ ਰੇਸਰ ਦੁਤੀ ਤੋਂ ਹਟਿਆਂ ਬੈਨ, ਪੁਰਸ਼ ਹੋਣ ਦਾ ਲਗਾ ਸੀ ਦੋਸ਼ (ਦੇਖੋ ਤਸਵੀਰਾਂ)

07/28/2015 6:23:55 PM

ਨਵੀਂ ਦਿੱਲੀ, ਕੋਰਟ ਆਫ ਅਰਬਿਟਰੇਸ਼ਨ ਫਾਰ ਸਪੋਰਟਸ (ਕੈਸ) ਨੇ ਦੂਤੀ ਚੰਦ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ਼ ਭਾਰਤੀ ਦੌੜਾਕ ਨੂੰ ਆਪਣਾ ਕਰੀਅਰ ਫਿਰ ਤੋਂ ਸ਼ੁਰੂ ਕਰਨ ਦੀ ਮਨਜੂਰੀ ਦੇ ਦਿੱਤੀ ਹੈ।

ਕੈਸ ਨੇ ਹਾਈਪ੍ਰੈਂਡ੍ਰੋਜੇਨਿਜਮ ''ਤੇ ਆਈ. ਏ. ਏ. ਏ.ਐੱਫ. ਦੇ ਨਿਯਮਾਂ ਵਿਰੁੱਧ ਦੂਤੀ ਦੀ ਅਪੀਲ ਨੂੰ ਅਸ਼ੰਕ ਤੌਰ ''ਤੇ ਸਹੀ ਪਾਇਆ। ਇਨ੍ਹਾਂ ਨਿਯਾਂਮਾਂ ਕਾਰਨ ਇਹ ਦੌੜਾਕ ਮਹਿਲਾਵਾਂ ਦੀ ਪ੍ਰਤੀਯੋਗਿਤਾ ਵਿਚ ਲੈ ਪਾ ਰਹੀ ਸੀ। ਕੈਸ ਨੇ ਆਪਣੇ ਹੁਕਮ ਵਿਚ ਕਿਹਾ ਕਿ ਇਸਦੇ ਕੋਈ ਸਪੱਸ਼ਟ ਸਬੂਤ ਨਹੀਂ ਹੈ ਕਿ ਦੂਤੀ ਨੇ ਹੋਰਨਾਂ ਦੀ ਤੂਲਨਾ ਵਿਚ ਟੇਸਟੋਸਟੇਰੋਨ ਪੱਧਰ ਵਿਚ ਵਾਧੇ ਦਾ ਫਾਇਦਾ ਚੁੱਕਿਆ। ਦੂਤੀ,ਭਾਰਤੀ ਐਥਲੈਟਿਕਸ ਮਹਾਸੰਘ ਤੇ ਕੌਮਾਂਤਰੀ ਮਹਾਸੰਘਾਂ ਦੇ ਐਥਲੈਟਿਕਸ ਸੰਘ (ਆਈ. ਏ. ਏ. ਏ.ਐੱਫ.) ਵਿਚਾਲੇ ਗੱਲਬਾਤ ਪ੍ਰਕਿਰਿਆ ''ਤੇ ਆਖਰੀ ਹੁਕਮ ਦਿੰਦੇ ਹੋਏ ਕੈਸ ਨੇ ਵਿਸ਼ਵ ਐਥਲੈਟਿਕਸ ਸੰਸਥਾ ਦੇ ਹਾਈਪ੍ਰੈਂਡ੍ਰੋਜੇਨਿਜਮ ਨਾਲ ਸੰਬੰਧਤ ਨਿਯਮਾਂ ਨੂੰ ਦੋ ਸਾਲ ਲਈ ਮੁਅੱਤਲ ਕਰ ਦਿੱਤਾ। ਸਿਦੇ ਨਾਲ ਕੈਸ ਨੇ ਦੂਤੀ ਨੂੰ ਕੌਮਾਂਤਰੀ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ।


Related News