ਦੂਜੇ ਦਰਜੇ ਦੀ ਭਾਰਤੀ ਕ੍ਰਿਕਟ ਟੀਮ ਦਾ ਖੇਡਣ ਆਉਣਾ ਸ਼੍ਰੀਲੰਕਾ ਕ੍ਰਿਕਟ ਦਾ ਅਪਮਾਨ : ਰਣਤੁੰਗਾ

Friday, Jul 02, 2021 - 04:04 PM (IST)

ਦੂਜੇ ਦਰਜੇ ਦੀ ਭਾਰਤੀ ਕ੍ਰਿਕਟ ਟੀਮ ਦਾ ਖੇਡਣ ਆਉਣਾ ਸ਼੍ਰੀਲੰਕਾ ਕ੍ਰਿਕਟ ਦਾ ਅਪਮਾਨ : ਰਣਤੁੰਗਾ

ਸਪੋਰਟਸ ਡੈਸਕ— ਸ਼੍ਰੀਲੰਕਾ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਅਰਜੁਨ ਰਣਤੁੰਗਾ ਭਾਰਤ ਦੇ ਦੌਰੇ ਤੋਂ ਨਾਰਾਜ਼ ਹਨ। ਰਣਤੁੰਗਾ ਨੇ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਆਗਾਮੀ ਸੀਰੀਜ਼ ਲਈ ਦੂਜੇ ਦਰਜੇ ਦੀ ਭਾਰਤੀ ਟੀਮ ਦੀ ਮੇਜ਼ਬਾਨੀ ਕਰਨ ਲਈ ਆਪਣੇ ਸ਼੍ਰੀਲੰਕਾ ਕ੍ਰਿਕਟ ਬੋਰਡ ਦੀ ਆਲੋਚਨਾ ਕੀਤੀ ਹੈ। ਰਣਤੁੰਗਾ ਦਾ ਕਹਿਣਾ ਹੈ ਕਿ ਇਹ ਅਪਮਾਨ ਤੋਂ ਘੱਟ ਨਹੀਂ ਹੈ। ਭਾਰਤ ਤੇ ਸ਼੍ਰੀਲੰਕਾ ਵਿਚਾਲੇ 13 ਜੁਲਾਈ ਤੋਂ ਤਿੰਨ ਵਨ-ਡੇ ਤੇ ਇੰਨੇ ਹੀ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਸਾਬਕਾ ਭਾਰਤੀ ਕਪਤਾਨ ਤੇ ਵਰਤਮਾਨ ’ਚ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਪ੍ਰਮੁੱਖ ਰਾਹੁਲ ਦ੍ਰਾਵਿੜ ਟੀਮ ਦੇ ਮੁੱਖ ਕੋਚ ਹਨ।
ਇਹ ਵੀ ਪੜ੍ਹੋ : ਭਾਰਤੀ ਤੈਰਾਕ ਮਾਨਾ ਪਟੇਲ ਨੇ ਓਲੰਪਿਕ ਲਈ ਕੀਤਾ ਕੁਆਲੀਫ਼ਾਈ, ਲਵੇਗੀ ਖੇਡਾਂ ਦੇ ਇਸ ਮਹਾਕੁੰਭ ’ਚ ਹਿੱਸਾ

ਭਾਰਤ ਦੇ ਕਪਤਾਨ ਵਿਰਾਟ ਕੋਹਲੀ ਤੇ ਸੀਮਿਤ ਓਵਰਾਂ ਦੇ ਉਪ ਕਪਤਾਨ ਰੋਹਿਤ ਸ਼ਰਮਾ ਦੇ ਆਗਾਮੀ ਟੈਸਟ ਸੀਰੀਜ਼ ਲਈ ਇੰਗਲੈਂਡ ਦੌਰੇ ’ਤੇ ਹੋਣ ਕਾਰਨ ਸ਼ਿਖਰ ਧਵਨ ਦੀ ਅਗਵਾਈ ’ਚ ਘੱਟ ਤਜਰਬੇਕਾਰ ਟੀਮ ਨੂੰ ਸ਼੍ਰੀਲੰਕਾ ਭੇਜਿਆ ਗਿਆ ਹੈ। ਇਨ੍ਹਾਂ ’ਚੋਂ 6 ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ। ਦੋ ਸਾਲ ਪਹਿਲਾਂ ਤਕ ਸਰਕਾਰ ’ਚ ਮੰਤਰੀ ਰਹੇ ਸਾਬਕਾ ਕਪਤਾਨ ਰਣਤੁੰਗਾ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਦੂਜੇ ਦਰਜੇ ਦੀ ਭਾਰਤੀ ਟੀਮ ਹੈ ਤੇ ਇਸ ਦਾ ਇੱਥੇ ਆਉਣਾ ਸਾਡੇ ਕ੍ਰਿਕਟ ਦਾ ਅਪਮਾਨ ਹੈ। ਮੈਂ ਟੈਲੀਵਿਜ਼ਨ ਮਾਰਕਿਟਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨਾਲ ਖੇਡਣ ’ਤੇ ਸਹਿਮਤ ਹੋਣ ਲਈ ਵਰਤਮਾਨ ਪ੍ਰਸ਼ਾਸਨ ਨੂੰ ਦੋਸ਼ੀ ਮੰਨਦਾ ਹਾਂ।’’ ਸ਼੍ਰੀਲੰਕਾ ਦੀ 1996 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਨੇ ਕਿਹਾ, ‘‘ਭਾਰਤ ਨੇ ਆਪਣੀ ਸਰਵਸ੍ਰੇਸ਼ਠ ਟੀਮ ਇੰਗਲੈਂਡ ਭੇਜੀ ਹੈ ਤੇ ਕਮਜ਼ੋਰ ਟੀਮ ਇੱਥੇ ਭੇਜ ਦਿੱਤੀ ਹੈ।

PunjabKesari
ਇਹ ਵੀ ਪੜ੍ਹੋ : ਝਾਝਰੀਆ ਨੇ ਵਰਲਡ ਰਿਕਾਰਡ ਦੇ ਨਾਲ ਟੋਕੀਓ ਪੈਰਾਲੰਪਿਕ ’ਚ ਬਣਾਈ ਜਗ੍ਹਾ

ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ : ਸ਼ਿਖਰ ਧਵਨ (ਕਪਤਾਨ), ਪਿ੍ਰਥਵੀ ਸ਼ਾਹ, ਦੇਵਦੱਤ ਪਡੀਕੱਲ, ਰਿਤੂਰਾਜ ਗਾਇਕਵਾੜ, ਸੂਰਯਕੁਮਾਰ ਯਾਦਵ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਨਿਤੀਸ਼ ਰਾਣਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਯੁਜਵੇਂਦਰ ਚਾਹਲ, ਰਾਹੁਲ ਚਾਹਰ, ਕੇ. ਗੌਤਮ, ਕਰੁਣਾਲ ਪੰਡਯਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਭੁਵਨੇਸ਼ਵਰ ਕੁਮਾਰ (ਉਪ ਕਪਤਾਨ), ਦੀਪਕ ਚਾਹਰ, ਨਵਦੀਪ ਸੈਣੀ, ਚੇਤਨ ਸਕਾਰੀਆ।

ਨੈੱਟ ਗੇਂਦਬਾਜ਼ : ਇਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ, ਸਿਮਰਜੀਤ ਸਿੰਘ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News