FIA ਫਾਰਮੂਲਾ-2 ਚੈਂਪੀਅਨਸ਼ਿਪ ''ਚ ਰੇਸਿੰਗ ਕਰੇਗਾ ਅਰਜੁਨ

02/22/2018 2:16:50 AM

ਬੈਂਗਲੁਰੂ— ਭਾਰਤੀ ਡਰਾਈਵਰ ਅਰਜੁਨ ਮੈਣੀ ਪਿਛਲੇ ਸ਼ਾਨਦਾਰ ਗ੍ਰਾਂ. ਪ੍ਰੀ. 3 ਸੀਰੀਜ਼ ਸੈਸ਼ਨ ਤੋਂ ਬਾਅਦ ਟ੍ਰਾਈਡੈਂਟ ਮੋਟਰਸਪੋਰਟ ਲਈ ਐੱਫ. ਆਈ. ਏ. ਫਾਰਮੂਲਾ-2 ਚੈਂਪੀਅਨਸ਼ਿਪ 'ਚ ਰੇਸਿੰਗ ਕਰੇਗਾ। ਜੇ. ਕੇ. ਰੇਸਿੰਗ ਅਤੇ ਟੀ. ਵੀ. ਐੱਸ. ਰੇਸਿੰਗ ਅਰਜੁਨ ਮੈਣੀ ਨੂੰ ਪ੍ਰਮੋਟ ਕਰ ਰਹੇ ਹਨ, ਜਿਨ੍ਹਾਂ ਨੇ ਗ੍ਰਾਂ. ਪ੍ਰੀ. 3 ਵਿਚ ਸਫਲ ਮੁਕਾਬਲੇ ਤੋਂ ਬਾਅਦ ਫਾਰਮੂਲਾ-2 ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਗ੍ਰਾਂ. ਪ੍ਰੀ. 3 ਵਿਚ ਬਾਰਸੀਲੋਨਾ ਵਿਚ ਇਤਿਹਾਸਕ ਜਿੱਤ ਦਰਜ ਕੀਤੀ ਸੀ। ਉਹ ਜੀ. ਪੀ. 3 ਸੀਰੀਜ਼ ਵਿਚ ਇਕ ਰੇਸ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਸੀ। ਇਸ ਤੋਂ ਬਾਅਦ ਸੈਸ਼ਨ ਦੇ ਅਖੀਰ 'ਚ ਆਬੂਧਾਬੀ ਦੌਰੇ ਦੀ ਪਹਿਲੀ ਰੇਸ ਵਿਚ ਉਹ ਪੋਡੀਅਮ ਸਥਾਨ 'ਤੇ ਰਿਹਾ ਸੀ।


Related News