ਅਰਜੁਨ ਨੇ ਟਾਪ ਸੀਡ ਨੂੰ ਡਰਾਅ ''ਤੇ ਰੋਕਿਆ

Thursday, Jun 20, 2019 - 12:52 AM (IST)

ਅਰਜੁਨ ਨੇ ਟਾਪ ਸੀਡ ਨੂੰ ਡਰਾਅ ''ਤੇ ਰੋਕਿਆ

ਗੋਆ (ਨਿਕਲੇਸ਼ ਜੈਨ)- ਭਾਰਤੀ ਗਰਮ ਰੁੱਤ ਇੰਟਰਨੈਸ਼ਨਲ ਸ਼ਤਰੰਜ ਸਰਕਟ ਦੇ ਦੂਸਰੇ ਪੜਾਅ ਅਤੇ ਭਾਰਤ 'ਚ ਹੋਣ ਵਾਲੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟਾਂ 'ਚੋਂ ਇਕ ਗੋਆ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਸਮੇਤ ਦੁਨੀਆ ਦੇ 23 ਦੇਸ਼ਾਂ ਦੇ ਲਗਭਗ 1200 ਖਿਡਾਰੀਆਂ ਵਿਚਕਾਰ ਦਿਮਾਗੀ ਜੰਗ ਸ਼ੁਰੂ ਹੋ ਚੁੱਕੀ ਹੈ। 
ਵਰਗ-ਏ ਵਿਚ 246, ਵਰਗ-ਬੀ ਵਿਚ 458 ਤਾਂ ਵਰਗ-ਸੀ ਵਿਚ ਕੁਲ 570 ਖਿਡਾਰੀ ਹਿੱਸਾ ਲੈ ਰਹੇ ਹਨ। ਵਰਗ-ਏ ਦੇ ਖਿਡਾਰੀਆਂ 'ਚ 36 ਗ੍ਰੈਂਡ ਮਾਸਟਰਸ ਦੀ ਮੌਜੂਦਗੀ ਨੇ ਮੁਕਾਬਲੇ ਨੂੰ ਭਾਰਤ ਵਿਚ ਇਸ ਸਾਲ ਦਾ ਸਭ ਤੋਂ ਵੱਡਾ ਟੂਰਨਾਮੈਂਟ ਬਣਾ ਦਿੱਤਾ ਹੈ। ਭਾਰਤ ਵਲੋਂ ਅਭਿਜੀਤ ਗੁਪਤਾ ਚੋਟੀ ਦਾ ਖਿਡਾਰੀ ਹੈ। ਮੁਕਾਬਲੇ 'ਚ ਹੁਣ ਤੱਕ 2 ਰਾਊਂਡ ਖੇਡੇ ਜਾ ਚੁੱਕੇ ਹਨ ਅਤੇ ਸ਼ੁਰੂਆਤੀ ਰਾਊਂਡ 'ਚ ਕਈ ਉਲਟਫੇਰ ਹੋ ਚੁੱਕੇ ਹਨ। ਪਹਿਲੇ ਰਾਊਂਡ 'ਚ 4 ਗ੍ਰੈਂਡ ਮਾਸਟਰ ਹੇਠਲੇ ਪੱਧਰ ਦੇ ਖਿਡਾਰੀਆਂ ਤੋਂ ਹਾਰ ਗਏ। ਸਭ ਤੋਂ ਪਹਿਲਾ ਸ਼ਿਕਾਰ ਬਣਿਆ ਬੇਲਾਰੂਸ ਦਾ ਅਲੈਕਸੇਜ਼, ਜਿਸ ਨੂੰ ਭਾਰਤ ਦੇ ਐੱਮ. ਕ੍ਰਿਸ਼ਣਨ ਨੇ ਹਰਾ ਦਿੱਤਾ। ਇਸ ਤੋਂ ਇਲਾਵਾ 3 ਭਾਰਤੀ ਗ੍ਰੈਂਡ ਮਾਸਟਰਾਂ ਨੂੰ 3 ਭਾਰਤੀ ਨੌਜਵਾਨ ਖਿਡਾਰੀਆਂ ਨੇ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕਾਰਤਿਕ ਵੈਂਕਟਰਮਨ ਨੂੰ ਮੁਨੀਸ਼ ਅੰਟੋ ਨੇ, ਹਿਮਾਂਸ਼ੂ ਸ਼ਰਮਾ ਨੂੰ ਕਾਰਤਿਕ ਰਾਜਾ ਨੇ ਤਾਂ ਆਰ. ਆਰ. ਲਕਸ਼ਮਣ ਨੂੰ ਏ. ਬਾਲਕ੍ਰਿਸ਼ਨ ਨੇ ਹਰਾ ਦਿੱਤਾ। ਇਸ ਤੋਂ ਇਲਾਵਾ ਦੂਸਰੇ ਰਾਊਂਡ 'ਚ ਮੁਕਾਬਲੇ ਦੇ ਟਾਪ ਸੀਡ ਵੈਨੇਜ਼ੁਏਲਾ ਦੇ ਐਡੁਯਾਰਡੋ ਨੂੰ ਭਾਰਤ ਦੇ ਮਾਸਟਰ ਅਨੁਜ ਨੇ ਡਰਾਅ 'ਤੇ ਰੋਕ ਦਿੱਤਾ।


author

Gurdeep Singh

Content Editor

Related News