ਅਰੀਬਾ ਖਾਨ ਮਹਿਲਾ ਸਕੀਟ ਦੇ ਪਹਿਲੇ ਦਿਨ ਭਾਰਤੀਆਂ ''ਚ ਚੋਟੀ ''ਤੇ
Tuesday, Aug 20, 2019 - 11:50 PM (IST)

ਨਵੀਂ ਦਿੱਲੀ— ਅਰੀਬਾ ਖਾਨ ਨੇ ਮੰਗਲਵਾਰ ਨੂੰ 18, 24 ਤੇ 22 ਦੇ ਸਕੋਰ ਬਣਾ ਕੇ ਫਿਨਲੈਂਡ ਦੇ ਲਾਹਿਟੀ 'ਚ ਚੱਲ ਰਹੇ ਸ਼ਾਟ ਵਿਸ਼ਵ ਕੱਪ 'ਚ ਮਹਿਲਾ ਸਕੀਟ ਦੇ ਪਹਿਲੇ ਦਿਨ 64 ਦਾ ਸਕੋਰ ਬਣਾਇਆ ਤੇ ਉਹ ਓਵਰਆਲ 29ਵੇਂ ਤੇ ਭਾਰਤੀ ਨਿਸ਼ਾਨੇਬਾਜ਼ਾਂ 'ਚ ਚੋਟੀ 'ਤੇ ਹੈ। ਭਾਰਤ ਦੀ ਕਾਰਤਿਕ ਸਿੰਘ ਸ਼ੇਖਾਵਤ ਤੇ ਸਾਨੀਆ ਸ਼ੇਖ ਕ੍ਰਮਵਾਰ 58 ਤੇ 57 ਦਾ ਸਕੋਰ ਬਣਾਇਆ ਤੇ ਉਹ 58ਵੇਂ ਤੇ 65ਵੇਂ ਸਥਾਨ 'ਤੇ ਹੈ। ਦੂਜੇ ਦਿਨ ਦੇ ਕੁਆਲੀਫਾਇਰਸ ਤੋਂ ਬਾਅਦ ਬੁੱਧਵਾਰ ਨੂੰ ਫਾਈਨਲ ਹੋਵੇਗਾ। ਅਮਰੀਕਾ ਦੀ ਕੈਟਲਿਨ ਕੋਨੋਰ 72 ਨਿਸ਼ਾਨੇਬਾਜ਼ਾਂ ਦੇ ਵਿਚ 73 ਦਾ ਸਕੋਰ ਬਣਾ ਕੇ ਚੋਟੀ 'ਤੇ ਹੈ।