ਅਰਜਨਟੀਨਾ ਨੇ ਡ੍ਰਾ ਖੇਡ ਕੇ ਸਕਾਟਲੈਂਡ ਦਾ ਤੋੜਿਆ ਦਿਲ
Thursday, Jun 20, 2019 - 03:45 PM (IST)

ਪੈਰਿਸ— ਅਰਜਨਟੀਨਾ ਤੇ ਸਕਾਟਲੈਂਡ ਨੇ ਮਹਿਲਾ ਫੁੱਟਬਾਲ ਵਰਲਡ ਕੱਪ ਦੇ ਮੁਕਾਬਲੇ 'ਚ ਵੀਰਵਾਰ ਨੂੰ ਇੱਥੇ 3-3 ਨਾਲ ਡ੍ਰਾ ਖੇਡਿਆ ਜਦ ਕਿ ਗਰੁੱਪ ਡੀ 'ਚ ਹੀ ਇੰਗਲੈਂਡ ਨੇ ਨਾਇਸ 'ਚ ਜਾਪਾਨ ਨਾਲ ਹੋਏ ਮੁਕਾਬਲੇ 'ਚ 2-0 ਨਾਲ ਜਿੱਤ ਹਾਸਲ ਕੀਤੀ। ਇੰਗਲੈਂਡ ਤੇ ਜਾਪਾਨ ਪਹਿਲਾਂ ਹੀ ਆਖਰੀ 16 'ਚ ਜਗ੍ਹਾ ਬਣਾ ਚੁੱਕੇ ਸਨ। ਇੰਗਲੈਂਡ ਲਈ ਏਲੇਨ ਵਾਇਟ ਨੇ ਦੋ ਗੋਲ ਦਾਗੇ ਜਿਸ ਦੇ ਨਾਲ ਟੀਮ ਨੌਂ ਅੰਕਾਂ ਨਾਲ ਟਾਪ 'ਤੇ ਹੈ।ਅਰਜਨਟੀਨਾ ਨੇ ਤਿੰਨ ਗੋਲ ਤੋ ਪਿਛੜਨ ਤੋਂ ਬਾਅਦ ਵਾਪਸੀ ਕੀਤੀ ਪਰ ਉਸ ਦੇ ਸਿਰਫ ਦੋ ਹੀ ਅੰਕ ਹਨ ਜਿਸ ਦੇ ਨਾਲ ਉਹ ਸਕਾਟਲੈਂਡ ਤੋਂ ਉਪਰ ਤੀਜੇ ਸਥਾਨ 'ਤੇ ਰਿਹਾ। ਸਕਾਟਲੈਂਡ ਇਕ ਅੰਕ ਲੈ ਕੇ ਬਾਹਰ ਹੋ ਗਿਆ।