ਕਤਰ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣਗੇ ਅਰਜਨਟੀਨਾ ਦੇ ਫੁੱਟਬਾਲਰ ਡਿ ਮਾਰੀਆ

05/31/2022 7:16:36 PM

ਬਿਊਨਸ ਆਇਰਸ- ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਐਂਜਲ ਡਿ ਮਾਰੀਆ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਸਾਲ ਕਤਰ 'ਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਦੇ ਬਾਅਦ ਸੰਨਿਆਸ ਲੈ ਲੈਣਗੇ। ਡਿ ਮਾਰੀਆ ਨੇ ਇੱਥੇ ਵੇਂਬਲੀ 'ਚ ਇਟਲੀ ਦੇ ਖਿਲਾਫ ਬੁੱਧਵਾਰ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਕਿਹਾ ਕਿ ਇਸ ਵਿਸ਼ਵ ਕੱਪ ਦੇ ਬਾਅਦ ਸੰਨਿਆਸ ਦਾ ਸਮਾਂ ਹੋ ਜਾਵੇਗਾ। 

ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਬਹੁਤ ਖਿਡਾਰੀ ਹਨ ਜੋ ਬਿਹਤਰ ਹੁੰਦੇ ਜਾ ਰਹੇ ਹਨ। ਹੌਲੇ-ਹੌਲੇ ਉਹ ਦਿਖਾ ਦੇਣਗੇ ਕਿ ਉਹ ਇਸ ਪੱਧਰ ਲਈ ਤਿਆਰ ਹਨ। 34 ਸਾਲਾ ਡਿ ਮਾਰੀਆ ਨੇ ਰਾਸ਼ਟਰੀ ਟੀਮ ਲਈ 121 ਮੈਚ ਖੇਡੇ ਹਨ ਤੇ 24 ਗੋਲ ਕੀਤੇ ਹਨ। ਉਨ੍ਹਾਂ ਨੇ ਪਿਛਲੀ ਜੁਲਾਈ 'ਚ ਕੋਪਾ ਅਮਰੀਕਾ ਦੇ ਫਾਈਨਲ 'ਚ ਅਰਜਨਟੀਨਾ ਲਈ ਇਕਲੌਤਾ ਗੋਲ ਕੀਤਾ ਸੀ ਜਿਸ ਦੀ ਬਦੌਲਤ ਉਨ੍ਹਾਂ ਦੀ ਟੀਮ ਨੇ ਬ੍ਰਾਜ਼ੀਲ ਨੂੰ 1-0 ਨਾਲ ਹਰਾ ਕੇ 28 ਸਾਲਾਂ 'ਚ ਆਪਣਾ ਪਹਿਲਾ ਖ਼ਿਤਾਬ ਜਿੱਤਿਆ ਸੀ।  


Tarsem Singh

Content Editor

Related News