ਸਪੇਨ ''ਚ ਟ੍ਰੇਨਿੰਗ ਲੈ ਰਹੇ ਨੇ ''ਯੁਵਾ'' ਦੇ 12 ਕੋਚ

Thursday, Feb 28, 2019 - 07:15 PM (IST)

ਨਵੀਂ ਦਿੱਲੀ— ਲੜਕੀਆਂ ਦੇ ਸਸ਼ਕਤੀਕਰਣ ਲਈ ਕੰਮ ਕਰ ਰਹੇ ਝਾਰਖੰਡ ਦੇ ਗੈਰ ਸਰਕਾਰ ਸੰਗਠਨ 'ਯੁਵਾ' ਦੇ ਦਰਜਨ ਭਰ ਕੋਚ ਸਪੇਨ ਵਿਚ ਰੀਡ ਸੋਸਿਡਾਡ ਫੁੱਟਬਾਲ ਕਲੱਬ ਵਿਚ ਦੋ ਹਫਤੇ ਦੇ ਫੁੱਟਬਾਲ ਟ੍ਰੇਨਿੰਗ ਪ੍ਰੋਗਰਾਮ ਵਿਚ ਹਿੱਸਾ ਰਹੇ ਹਨ। ਬੁਰਮਾਈਸ਼ੋ ਦੀ ਚੈਰਟੀ ਮੁਹਿੰਮ 'ਬੁਕ ਅਸਮਾਈਲ' ਨੇ ਲਾਰੀਅਸ ਸਪੋਰਟ ਦੇ ਨਾਲ 12 ਫੁੱਟਬਾਲ ਕੋਚਾਂ ਨੂੰ ਸਹਿਯੋਗ ਦੇਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਕੋਚਾਂ ਨੂੰ ਅਕੈਡਮੀ ਦੇ ਕਿਡਾਰੀਆਂ ਵਲੋਂ ਟ੍ਰੇਨਿੰਗ ਦਿੱਤੀ ਜਾਵੇਗੀ, ਜਿਹੜੇ ਸਪੈਨਿਸ਼ ਫੁੱਟਬਾਲ ਲੀਗ 'ਲਾ ਲਿਗਾ' ਵਿਚ ਖੇਡਣ ਵਾਲੇ ਕਲੱਬਾਂ ਵਿਚੋਂ ਇਕ ਹਨ। ਕੋਚ ਇਸ ਤਜਰਬੇ ਦਾ ਇਸਤੇਮਾਲ ਭਾਰਤ ਵਿਚ ਟੀਮਾਂ ਨੂੰ ਟ੍ਰੇਨਿੰਗ ਦੇਣ ਵਿਚ ਕਰਨਗੇ।


Related News