ਤੀਰਅੰਦਾਜ਼ੀ ਡਬਲਜ਼ ਦੀਪਿਕਾ ਤੇ ਅਤਨੂ ਨੂੰ ਸੋਨਾ, ਵਿਸ਼ਵ ''ਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ
Tuesday, Apr 27, 2021 - 12:41 AM (IST)
ਗਵਾਟੇਮਾਲਾ ਸਿਟੀ– ਭਾਰਤੀ ਤੀਰਅੰਦਾਜ਼ੀ ਦੀ ਸਟਾਰ ਜੋੜੀ ਦੀਪਿਕਾ ਕੁਮਾਰੀ ਤੇ ਉਸਦੇ ਪਤੀ ਅਤਨੂ ਦਾਸ ਨੇ ਦੋ ਵਿਅਕਤੀਗਤ ਸੋਨ ਤਮਗੇ ਜਿੱਤੇ, ਜਿਸ ਨਾਲ ਭਾਰਤ ਨੇ ਵਿਸ਼ਵ ਕੱਪ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਤਿੰਨ ਸੋਨ ਤੇ ਇਕ ਕਾਂਸੀ ਤਮਗਾ ਆਪਣੇ ਨਾਂ ਕੀਤਾ।
ਇਹ ਖ਼ਬਰ ਪੜ੍ਹੋ- ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ
ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਦੀਪਿਕਾ ਨੇ ਆਪਣੇ ਕਰੀਅਰ ਵਿਚ ਵਿਸ਼ਵ ਕੱਪ ਵਿਚ ਤੀਜਾ ਵਿਅਕਤੀਗਤ ਸੋਨ ਤਮਗਾ ਜਿੱਤਿਆ। ਉਥੇ ਹੀ ਦਾਸ ਨੇ ਵਿਸ਼ਵ ਕੱਪ ਵਿਚ ਪਹਿਲਾ ਸੋਨ ਤਮਗਾ ਆਪਣੇ ਨਾਂ ਕਰਦੇ ਹੋਏ ਪੁਰਸ਼ਾਂ ਦੇ ਰਿਕਰਵ ਵਿਅਕਤੀਗਤ ਫਾਈਨਲ ਵਿਚ ਬਾਜ਼ੀ ਮਾਰ ਲਈ। ਦੋਵਾਂ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ਲਈ ਕੁਆਲੀਫਾਈ ਵੀ ਕਰ ਲਿਆ ਹੈ। ਪਿਛਲੇ ਸਾਲ ਜੂਨ ਵਿਚ ਦੀਪਿਕਾ ਨਾਲ ਵਿਆਹ ਕਰਨ ਵਾਲੇ ਦਾਸ ਨੇ ਕਿਹਾ,‘‘ਅਸੀਂ ਇਕੱਠੇ ਯਾਤਰਾ ਕਰਦੇ ਹਾਂ, ਅਭਿਆਸ ਕਰਦੇ ਹਾਂ, ਮੁਕਾਬਲੇਬਾਜ਼ੀ ਕਰਦੇ ਹਾਂ ਤੇ ਜਿੱਤਦੇ ਹਾਂ। ਉਸ ਨੂੰ ਪਤਾ ਹੈ ਕਿ ਮੈਨੂੰ ਕੀ ਪਸੰਦ ਹੈ ਤੇ ਮੈਨੂੰ ਪਤਾ ਹੈ ਕਿ ਉਸ ਨੂੰ ਕੀ ਪਸੰਦ ਹੈ।’’
ਇਹ ਖ਼ਬਰ ਪੜ੍ਹੋ- ਸੁਪਰ ਓਵਰ ’ਚ ਹਾਰ ਤੋਂ ਤੰਗ ਆ ਚੁੱਕਾ ਹਾਂ : ਵਿਲੀਅਮਸਨ
ਭਾਰਤ ਦੇ ਰਿਕਰਵ ਤੀਰਅੰਦਾਜ਼ਾਂ ਦਾ ਇਹ ਵਿਸ਼ਵ ਕੱਪ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ, ਜਿਨ੍ਹਾਂ ਨੇ ਦੋ ਵਿਅਕਤੀਗਤ ਤੇ ਇਕ ਟੀਮ ਸੋਨਾ ਜਿੱਤਿਆ ਹੈ। ਰਿਕਰਵ ਪੁਰਸ਼ ਵਰਗ ਵਿਚ ਵੀ ਭਾਰਤ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ 2009 ਵਿਚ ਜਯੰਤ ਤਾਲੁਕਦਾਰ ਨੇ ਕ੍ਰੋਏਸ਼ੀਆ ਵਿਚ ਸੋਨ ਤਮਗਾ ਜਿੱਤਿਆ ਸੀ। ਭਾਰਤ ਲਈ ਦੀਪਿਕਾ, ਅੰਕਿਤਾ ਭਗਤ ਤੇ ਕੋਮਲਿਕਾ ਬਾਰੀ ਨੇ ਟੀਮ ਵਰਗ ਵਿਚ ਸੋਨੇ ਨਾਲ ਜੇਤੂ ਸ਼ੁਰੂਆਤ ਕੀਤੀ ਸੀ। ਦੀਪਿਕਾ ਦੇ ਕਰੀਅਰ ਦਾ ਇਹ ਤੀਜਾ ਸੋਨਾ ਸੀ, ਜਿਸ ਨੇ ਸਾਲਟਲੇਕ ਸਿਟੀ ਵਿਚ 2018 ਵਿਚ ਪਹਿਲੀ ਵਾਰ ਪੀਲਾ ਤਮਗਾ ਜਿੱਤਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।