ਕਾਊਂਟੀ ਮੈਚ ਰਾਹੀਂ ਕ੍ਰਿਕਟ ਦੇ ਮੈਦਾਨ ''ਤੇ ਵਾਪਸੀ ਕਰੇਗਾ ਆਰਚਰ
Friday, May 14, 2021 - 01:16 AM (IST)
ਲੰਡਨ– ਸੱਟ ਦੇ ਕਾਰਨ ਡੇਢ ਮਹੀਨੇ ਮੈਦਾਨ ਤੋਂ ਦੂਰ ਰਹੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਵੀਰਵਾਰ ਨੂੰ ਕਾਊਂਟੀ ਮੈਚ ਰਾਹੀਂ ਕ੍ਰਿਕਟ ਦੇ ਮੈਦਾਨ ’ਤੇ ਵਾਪਸੀ ਕਰੇਗਾ। ਆਰਚਰ ਨੇ ਆਖਰੀ ਵਾਰ ਮਾਰਚ ਵਿਚ ਭਾਰਤ ਵਿਰੁੱਧ 5ਵਾਂ ਟੀ-20 ਮੈਚ ਖੇਡਿਆ ਸੀ। ਘਰ ’ਚ ਮੱਛੀਆਂ ਦਾ ਟੈਂਕ ਸਾਫ ਕਰਦੇ ਸਮੇਂ ਉਸਦੇ ਹੱਥ ਦੀ ਉਂਗਲੀ ਵਿਚ ਇਕ ਕੱਚ ਦਾ ਟੁਕੜਾ ਫਸ ਗਿਆ ਸੀ ਅਤੇ ਉਸ ਨੂੰ ਆਪ੍ਰੇਸ਼ਨ ਕਰਵਾਉਣਾ ਪਿਆ ਸੀ। ਉਹ ਆਈ. ਪੀ. ਐੱਲ. ਵਿਚ ਵੀ ਨਹੀਂ ਖੇਡ ਸਕਿਆ ਜਿਹੜਾ ਬਾਅਦ ਵੀ ਮੁਲਤਵੀ ਹੋ ਗਿਆ। ਆਰਚਰ ਨੂੰ ਕੇਂਟ ਵਿਰੁੱਧ ਕਾਊਂਟੀ ਮੈਚ ਲਈ ਸਸੈਕਸ ਦੀ 13 ਮੈਂਬਰੀ ਟੀਮ ਵਿਚ ਰੱਖਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ
ਆਰਚਰ 2018 ਤੋਂ ਬਾਅਦ ਕਾਊਂਟੀ ਚੈਂਪੀਅਨਸ਼ਿਪ ਵਿਚ ਵਾਪਸੀ ਕਰੇਗਾ। ਇਹ ਉਸਦੇ ਕੋਲ 2 ਜੂਨ ਤੋਂ ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ਤੋਂ ਪਹਿਲਾਂ ਆਪਣੀ ਫਿਟਨੈੱਸ ਸਾਬਤ ਕਰਨ ਦਾ ਵੀ ਮੌਕਾ ਹੈ।
ਇਹ ਖ਼ਬਰ ਪੜ੍ਹੋ- ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।