ਤੀਰਅੰਦਾਜ਼ ਕੁਮੁਦ ਸੈਣੀ ਨੇ ਸੋਨੇ ’ਤੇ ਲਾਇਆ ਨਿਸ਼ਾਨਾ

06/09/2024 9:56:25 AM

ਸੁਵੋਨ– ਭਾਰਤੀ ਤੀਰਅੰਦਾਜ਼ ਕੁਮੁਦ ਸੈਣੀ ਨੇ ਸ਼ਨੀਵਾਰ ਨੂੰ ਤੀਰਅੰਦਾਜ਼ੀ ਏਸ਼ੀਆ ਕੱਪ 2024 ਦੇ ਤੀਜੇ ਗੇੜ ਵਿਚ ਮਹਿਲਾਵਾਂ ਦੀ ਕੰਪਾਊਂਡ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਲਿਆ। 17 ਸਾਲਾ ਸੈਣੀ ਨੇ ਮਹਿਲਾਵਾਂ ਦੀ ਕੰਪਾਊਂਡ ਤੀਰਅੰਦਾਜ਼ੀ ਸੋਨ ਤਮਗੇ ਦੇ ਫਾਈਨਲ ਵਿਚ ਦੱਖਣੀ ਕੋਰੀਆ ਦੀ ਪਾਕਰ ਯੇਰਿਨ ਨੂੰ 143-140 ਨਾਲ ਹਰਾਇਆ।

ਭਾਰਤੀ ਤੀਰਅੰਦਾਜ਼ ਨੇ ਪਹਿਲੇ ਹੀ ਰਾਊਂਡ ਵਿਚ 28-26 ਦੀ ਬੜ੍ਹਤ ਬਣਾ ਲਈ। ਦੂਜੇ ਰਾਊਂਡ ਵਿਚ ਉਸ ਨੇ ਆਪਣੀ ਬੜ੍ਹਤ 58-55 ਤਕ ਵਧਾ ਲਈ ਪਰ ਤੀਜੇ ਰਾਊਂਡ ਵਿਚ ਉਹ 86-84 ’ਤੇ ਆ ਗਈ। ਇਸ ਤੋਂ ਬਾਅਦ ਸੈਣੀ ਚੌਥੇ ਰਾਊਂਡ ਵਿਚ ਚਾਰ ਅੰਕਾਂ ਦੀ ਬੜ੍ਹਤ ਬਣਾਉਣ ਵਿਚ ਕਾਮਯਾਬ ਰਹੀ ਤੇ 144-111 ਨਾਲ ਅੱਗੇ ਹੋ ਗਈ ਸੀ।


Aarti dhillon

Content Editor

Related News