ਵਰਲਡ ਕੱਪ ਦੌਰਾਨ ਲੱਗਭਗ 80,000 ਭਾਰਤੀ ਬ੍ਰਿਟੇਨ ਦੀ ਕਰਨਗੇ ਯਾਤਰਾ

Monday, Jul 01, 2019 - 03:38 PM (IST)

ਵਰਲਡ ਕੱਪ ਦੌਰਾਨ ਲੱਗਭਗ 80,000 ਭਾਰਤੀ ਬ੍ਰਿਟੇਨ ਦੀ ਕਰਨਗੇ ਯਾਤਰਾ

ਨਵੀਂ ਦਿੱਲੀ : ਭਾਰਤ ਵਿਚ ਬ੍ਰਿਟਿਸ਼ ਹਾਈ ਕਮੀਸ਼ਨ ਜਾਨ ਥਾਂਪਸਨ ਨੇ ਸੋਮਵਾਰ ਨੂੰ ਕਿਹਾ ਕਿ ਕ੍ਰਿਕਟ ਵਰਲਡ ਕੱਪ ਦੌਰਾਨ ਲੱਗਭਗ 80,000 ਭਾਰਤੀਆਂ ਦੇ ਬ੍ਰਿਟੇਨ ਯਾਤਰਾ ਕਰਨ ਦੀ ਸੰਭਾਵਨਾ ਹੈ। ਥਾਂਪਸਨ ਨੇ ਮੀਡੀਆ ਨੂੰ ਕਿਹਾ, ''ਸਾਡਾ ਅੰਦਾਜ਼ਾ ਹੈ ਕਿ ਲੱਗਭਗ 80,000 ਭਾਰਤੀ ਵਰਲਡ ਕੱਪ ਲਈ ਬ੍ਰਿਟੇਨ ਦੀ ਯਾਤਰਾ ਕਰਨਗੇ। ਸਾਲ ਦੇ ਇਸ ਸਮੇਂ ਵਿਚ ਵੈਸੇ ਵੀ ਸੈਲਾਨੀਆਂ ਦੀ ਗਿਣਤੀ ਵੱਧ ਹੁੰਦੀ ਹੈ ਪਰ ਕ੍ਰਿਕਟ ਦੀ ਵਜ੍ਹਾ ਨਾਲ ਹੋਰ ਵੱਧ ਸੈਲਾਨੀ ਇੱਥੇ ਪਹੁੰਚ ਰਹੇ ਹਨ।''

PunjabKesari

ਅੰਕੜਿਆ ਦੀ ਗੱਲ ਕਰੀਏ ਤਾਂ ਪਿਛਲੇ 12 ਮਹੀਨੇ ਵਿਚ ਲੱਗਭਗ 6 ਲੱਖ ਭਾਰਤੀਆਂ ਨੂੰ ਬ੍ਰਿਟਿਸ਼ ਵੀਜ਼ਾ ਜਾਰੀ ਕੀਤਾ ਗਿਆ ਹੈ ਜਿਸ ਵਿਚੋਂ ਜ਼ਿਆਦਾਤਰ ਸੈਲਾਨੀ ਹਨ। ਵਰਲਡ ਕੱਪ 30 ਮਈ ਨੂੰ ਸ਼ੁਰੂ ਹੋਇਆ ਜਿਸਦਾ ਫਾਈਨਲ 14 ਜੁਲਾਈ ਨੂੰ ਖੇਡਿਆ ਜਾਣਾ ਹੈ। ਭਾਰਤੀ ਟੀਮ ਦੇ ਮੈਚਾਂ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ ਅਤੇ ਸਟੇਡੀਅਮ ਵਿਚ ਵੀ ਭਾਰਤੀ ਮੂਲ ਦੇ ਦਰਸ਼ਕ ਵੱਡੀ ਗਿਣਤੀ ਵਿਚ ਪਹੁੰਚ ਰਹੇ ਹਨ।


Related News