ਅਪਰਾ ਜੈਸਵਾਲ ਅੰਤਰਰਾਸ਼ਟਰੀ ਸ਼ਤਰੰਜ ਓਲੰਪੀਆਡ ''ਚ ਕੀਤਾ ਟੌਪ

Wednesday, Jun 22, 2022 - 04:29 PM (IST)

ਅਪਰਾ ਜੈਸਵਾਲ ਅੰਤਰਰਾਸ਼ਟਰੀ ਸ਼ਤਰੰਜ ਓਲੰਪੀਆਡ ''ਚ ਕੀਤਾ ਟੌਪ

ਗਾਜ਼ੀਆਬਾਦ (ਏਜੰਸੀ)- ਗਾਜ਼ੀਆਬਾਦ ਦੀ ਰਹਿਣ ਵਾਲੀ ਅਤੇ ਦੂਜੀ ਜਮਾਤ ਦੀ ਵਿਦਿਆਰਥਣ ਅਪਰਾ ਜੈਸਵਾਲ ਨੇ ਓਲੰਪੀਆਡ ਟਾਰਚ ਰਨ ਇੰਟਰਨੈਸ਼ਨਲ ਓਪਨ ਰੈਪਿਡ ਚੈੱਸ ਟੂਰਨਾਮੈਂਟ 2022 ਦੇ ਅੰਡਰ 07 (ਲੜਕੀਆਂ ਦੇ ਵਰਗ) ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦੇਰ ਰਾਤ ਦਿੱਲੀ ਚੈੱਸ ਐਸੋਸੀਏਸ਼ਨ ਨੇ ਇਸ ਟੂਰਨਾਮੈਂਟ ਦੇ ਜੇਤੂਆਂ ਦੀ ਅੰਤਿਮ ਸੂਚੀ ਜਾਰੀ ਕੀਤੀ। ਇਸ ਅਨੁਸਾਰ ਪਹਿਲੇ ਸਥਾਨ 'ਤੇ ਆਉਣ 'ਤੇ ਅਪਰਾ ਜੈਸਵਾਲ ਨੂੰ 6 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।

ਧਿਆਨਦੇਣ ਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਐਤਵਾਰ ਦੀ ਸ਼ਾਮ ਚੇਨਈ ਵਿੱਚ ਹੋਣ ਵਾਲੇ ਸ਼ਤਰੰਜ ਓਲੰਪੀਆਡ ਦੀ ਮਸ਼ਾਲ ਜਗਾਈ ਅਤੇ ਇਸ ਨੂੰ 5 ਵਾਰ ਦੇ ਸ਼ਤਰੰਜ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਸੌਂਪਿਆ। ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਇੰਦਰਾ ਗਾਂਧੀ ਸਟੇਡੀਅਮ ਵਿੱਚ ਇਹ ਟੂਰਨਾਮੈਂਟ ਕਰਵਾਇਆ ਗਿਆ ਸੀ। ਇਸ ਟੂਰਨਾਮੈਂਟ ਵਿੱਚ ਕਈ ਰਾਜਾਂ ਦੇ ਕੁੱਲ 1549 ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚ ਗ੍ਰੈਂਡਮਾਸਟਰ ਅਤੇ ਇੰਟਰਨੈਸ਼ਨਲ ਮਾਸਟਰ ਵੀ ਪਹੁੰਚੇ ਸਨ।

ਅਪਰਾ ਜੈਸਵਾਲ ਨੇ ਇਹ ਜਿੱਤ ਆਪਣੇ ਨਿੱਜੀ ਕੋਚ ਰਾਸ਼ਿਦ ਨੂੰ ਸਮਰਪਿਤ ਕੀਤੀ ਹੈ। ਅਪਰਾ ਦੇ ਪਿਤਾ ਅਤੇ ਸੀਨੀਅਰ ਪੱਤਰਕਾਰ ਸ਼ੋਭਿਤ ਜੈਸਵਾਲ ਖੁਦ ਇਸ ਸ਼ਾਨਦਾਰ ਜਿੱਤ ਤੋਂ ਹੈਰਾਨ ਹਨ, ਕਿਉਂਕਿ ਉਨ੍ਹਾਂ ਦੀ ਧੀ ਨੇ ਸਿਰਫ਼ 4 ਮਹੀਨੇ ਪਹਿਲਾਂ ਹੀ ਸ਼ਤਰੰਜ ਸਿੱਖਣਾ ਸ਼ੁਰੂ ਕੀਤਾ ਸੀ। ਅਪਰਾ ਇੱਥੇ ਡੀ.ਪੀ.ਐੱਸ.ਜੀ. ਮੇਰਠ ਰੋਡ ਦੀ ਵਿਦਿਆਰਥਣ ਹੈ।


author

cherry

Content Editor

Related News