ਅਨੁਸ਼ਕਾ ਸ਼ਰਮਾ ਨੇ ਭਾਰਤੀ ਟੀਮ ਦੀ ਜਿੱਤ 'ਤੇ ਵਿਰਾਟ ਕੋਹਲੀ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ

Monday, Dec 07, 2020 - 12:26 PM (IST)

ਅਨੁਸ਼ਕਾ ਸ਼ਰਮਾ ਨੇ ਭਾਰਤੀ ਟੀਮ ਦੀ ਜਿੱਤ 'ਤੇ ਵਿਰਾਟ ਕੋਹਲੀ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ

ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਵਿਚਾਲੇ ਟੀ20 ਸੀਰੀਜ਼ ਦਾ ਦੂਜਾ ਮੁਕਾਬਲਾ ਸਿਡਨੀ ਵਿਚ ਖੇਡਿਆ ਗਿਆ। ਭਾਰਤ ਨੇ ਇਸ ਮੈਚ ਵਿਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਸੀਰੀਜ਼ ਵੀ ਆਪਣੇ ਨਾਮ ਕਰ ਲਈ। ਉਥੇ ਹੀ ਭਾਰਤੀ ਟੀਮ ਦੀ ਜਿੱਤ 'ਤੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: ਅਮਿਤਾਭ ਬੱਚਨ ਨੇ ਭਾਰਤੀ ਟੀਮ ਨੂੰ ਦਿੱਤੀ ਵਧਾਈ, ਟਵੀਟ ਕਰਕੇ ਆਖ਼ੀ ਇਹ ਗੱਲ

PunjabKesari

ਭਾਰਤੀ ਕ੍ਰਿਕੇਟ ਟੀਮ ਦੀ ਇਸ ਸੀਰੀਜ਼ ਜਿੱਤ ਦੇ ਬਾਅਦ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਪੋਸਟ ਕਰਕੇ ਲਿਖਿਆ- 'ਸੀਰੀਜ ਜਿੱਤ ਦੀ ਵਧਾਈ... ਸ਼ਾਨਦਾਰ ਪਰਫਾਰਮੈਂਟਰ ਟੀਮ ਇੰਡੀਆ।' ਇਸ ਦੇ ਨਾਲ ਹੀ ਅਨੁਸ਼ਕਾ ਨੇ ਲਿਖਿਆ- 'ਵਧਾਈ ਮੇਰੇ ਪਿਆਰ।' ਨਾਲ ਹੀ ਉਨ੍ਹਾਂ ਨੇ ਦਿਲ ਵਾਲੀ ਇਮੋਜੀ ਵੀ ਬਣਾਈ। ਭਾਰਤ ਅਤੇ ਆਸਟਰੇਲੀਆ ਵਿਚਾਲੇ ਹੁਣ ਸੀਰੀਜ਼ ਦਾ ਤੀਜਾ ਟੀ20 ਮੰਗਲਵਾਰ ਯਾਨੀ 8 ਦਸੰਬਰ ਨੂੰ ਸਿਡਨੀ ਕ੍ਰਿਕਟ ਗਰਾਊਂਡ ਵਿਚ ਹੀ ਖੇਡਿਆ ਜਾਵੇਗਾ। ਟੀ20 ਸੀਰੀਜ਼ ਦੇ ਬਾਅਦ ਦੋਵਾਂ ਟੀਮਾਂ ਵਿਚਾਲੇ 4 ਮੈਚਾਂ ਦੀ ਟੈਸਟ ਸੀਰੀਜ਼ (ਬਾਰਡਰ ਗਾਵਸਕਰ ਟਰਾਫੀ) ਖੇਡੀ ਜਾਵੇਗੀ। 4 ਟੈਸਟ ਮੈਚਾਂ ਦੀ ਇਸ ਸੀਰੀਜ਼ ਦੇ ਮੈਚ ਐਡੀਲੇਡ (ਦਿਨ-ਰਾਤ, 17 ਤੋਂ 21 ਦਸੰਬਰ), ਮੈਲਬੌਰਨ (26 ਤੋਂ 30 ਦਸੰਬਰ), ਸਿਡਨੀ (7 ਤੋਂ 11 ਜਨਵਰੀ 2021) ਅਤੇ ਬ੍ਰਿਸਬੇਨ (15 ਤੋਂ 19 ਜਨਵਰੀ) ਵਿਚਾਲੇ ਆਯੋਜਿਤ ਕੀਤੇ ਜਾਣਗੇ।

ਇਹ ਵੀ ਪੜ੍ਹੋ: ਸਿੰਘੂ ਸਰਹੱਦ ਪੁੱਜੇ ਅਰਵਿੰਦ ਕੇਜਰੀਵਾਲ, ਕਿਹਾ- ਕਿਸਾਨਾਂ ਦਾ ਮੁੱਦਾ ਅਤੇ ਸੰਘਰਸ਼ ਬਿਲਕੁੱਲ ਜਾਇਜ਼

ਦੱਸਣਯੋਗ ਹੈ ਕਿ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ 4 ਮੈਚਾਂ ਦੀ ਸੀਰੀਜ਼ ਵਿਚ ਸਿਰਫ਼ 1 ਹੀ ਟੈਸਟ ਖੇਡਣ ਵਾਲੇ ਹਨ। ਇਸ ਦੇ ਬਾਅਦ ਉਹ ਭਾਰਤ ਪਰਤ ਆਉਣਗੇ। ਦਰਅਸਲ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ਉਹ ਜਨਵਰੀ ਵਿਚ ਪਿਤਾ ਬਨਣ ਵਾਲੇ ਹਨ। ਅਜਿਹੇ ਵਿਚ ਭਾਰਤੀ ਕਪਤਾਨ ਲਈ ਕਾਫ਼ੀ ਖ਼ਾਸ ਮੌਕਾ ਹੈ। ਇਸ ਕਾਰਨ ਕੋਹਲੀ ਨੇ ਆਸਟਰੇਲੀਆ ਦੌਰੇ ਨੂੰ ਵਿਚਾਲੇ ਛੱਡ ਕੇ ਭਾਰਤ ਵਾਪਸ ਆਉਣ ਦਾ ਫ਼ੈਸਲਾ ਕੀਤਾ। ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਪੈਟਰਨਟੀ ਛੁੱਟੀ ਦੇ ਦਿੱਤੀ ਹੈ।


author

cherry

Content Editor

Related News