ਅਨੁਸ਼ਕਾ ਦੀ ਫਟਕਾਰ ਤੋਂ ਬਾਅਦ ਮੁੰਬਈ ਵਾਸੀ ਨੇ ਕੀਤਾ ਪਲਟਵਾਰ, ਸੋਸ਼ਲ ਮੀਡੀਆ ਤੇ ਪਾਈ ਪੋਸਟ

Sunday, Jun 17, 2018 - 08:42 PM (IST)

ਅਨੁਸ਼ਕਾ ਦੀ ਫਟਕਾਰ ਤੋਂ ਬਾਅਦ ਮੁੰਬਈ ਵਾਸੀ ਨੇ ਕੀਤਾ ਪਲਟਵਾਰ, ਸੋਸ਼ਲ ਮੀਡੀਆ ਤੇ ਪਾਈ ਪੋਸਟ

ਨਵੀਂ ਦਿੱਲੀ— ਕ੍ਰਿਕਟਕ ਵਿਰਾਟ ਕੋਹਲੀ ਨੇ ਹਾਲ ਹੀ 'ਚ ਪਤਨੀ ਅਨੁਸ਼ਕਾ ਸ਼ਰਮਾ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਅਨੁਸ਼ਕਾ ਰਸਤੇ 'ਚ ਗੱਡੀ ਰੋਕ ਕੇ ਇਕ ਲੜਕੇ ਨੂੰ ਡਾਂਟਦੀ ਨਜ਼ਰ ਆ ਰਹੀ ਸੀ। ਅਨੁਸ਼ਕਾ ਨੇ ਉਸ ਨੂੰ ਫਟਕਾਰ ਇਸ ਲਈ ਲਗਾਈ ਸੀ ਕਿਉਂਕਿ ਉਸ ਦੇ ਮੁਤਾਬਕ ਲੜਕੇ ਦੀ ਲਗਜ਼ਰੀ ਕਾਰ ਤੋਂ ਪਲਾਸਟਿਕ ਦੀ ਬੋਤਲ ਸੜਕ 'ਤੇ ਸੁੱਟੀ ਗਈ ਸੀ। ਹੁਣ ਮੁੰਬਈ ਦੇ ਉਸ ਲੜਕੇ ਨੇ ਅਨੁਸ਼ਕਾ 'ਤੇ ਸੋਸ਼ਲ ਮੀਡੀਆ ਪੋਸਟ ਦੇ ਰਾਹੀਂ ਪਲਟ ਵਾਰ ਕੀਤਾ ਹੈ।

ਫੇਸਬੁੱਕ 'ਤੇ ਅਰਹਾਨ ਸਿੰਘ ਨਾਂ ਦੇ ਇਸ ਵਿਅਕਤੀ ਨੇ ਲਿਖਿਆ ਹੈ ਕਿ ਗਲਤੀ ਨਾਲ ਉਸ ਕੋਲੋਂ ਪਲਾਸਟਿਕ ਦੀ ਬੋਤਲ ਸੜਕ 'ਤੇ ਡਿੱਗ ਗਈ ਸੀ, ਇਸ 'ਤੇ ਅਨੁਸ਼ਕਾ ਨੇ ਉਸ 'ਤੇ ਸੜਕ 'ਤੇ ਚਲਦੇ ਵਿਅਕਤੀ ਦੀ ਤਰ੍ਹਾਂ ਚਿਲਾਉਣਾ ਸ਼ੁਰੂ ਕਰ ਦਿੱਤਾ। ਉਸ ਵਿਅਕਤੀ ਦੇ ਮਾਫੀ ਮੰਗਣ ਤੋਂ ਬਾਅਦ ਵੀ ਅਨੁਸ਼ਕਾ ਨੇ ਉਸ ਦੀ ਨਹੀਂ ਸੁਣੀ।


ਇਨ੍ਹਾਂ ਹੀ ਨਹੀਂ, ਅਰਹਾਨ ਨੇ ਆਪਣੀ ਪੋਸਟ 'ਚ ਇਹ ਵੀ ਲਿਖਿਆ ਕਿ ਜੋ ਕੂੜਾ ਮੇਰੀ ਕਾਰ ਤੋਂ ਗਲਤੀ ਨਾਲ ਬਾਹਰ ਨਿਕਲਿਆ ਉਹ ਅਨੁਸ਼ਕਾ ਦੇ ਮੂੰਹ ਤੋਂ ਨਿਕਲਣ ਵਾਲੇ ਕੂੜੇ ਤੋਂ ਘੱਟ ਸੀ। ਇਸ ਦੇ ਅੱਗੇ ਉਸ ਨੂੰ ਵਿਰਾਟ ਕੋਹਲੀ ਦੇ ਉਸ ਵੀਡੀਓ ਨੂੰ ਸ਼ੂਟ ਕਰਨ ਅਤੇ ਆਨਲਾਇਨ ਸ਼ੇਅਰ ਕਰਨ ਨੂੰ ਵੀ ਆਪਣੇ ਫਾਇਦੇ ਲਈ ਇਸਤੇਮਾਲ ਕਰਨਾ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਵਲੋਂ ਸ਼ੇਅਰ ਕੀਤੀ ਹੋਈ ਵੀਡੀਓ ਇਕ ਘੰਟੇ 'ਚ ਦੋ ਮਿਲਿਅਨ ਵਾਰ ਦੇਖੀ ਜਾ ਚੁੱਕੀ ਹੈ। ਇਹ ਵੀਡੀਓ ਹੁਣ ਵਾਇਰਲ ਹੋ ਗਈ ਹੈ।


Related News