ਕੋਹਲੀ ਲਈ ਲੱਕੀ ਸਾਬਿਤ ਹੋਈ ਅਨੁਸ਼ਕਾ, ਅਜੇਤੂ 90 ਦੌੜਾਂ ਦੀ ਪਾਰੀ ਦੇਖ ਕੇ ਦਿੱਤੀ 'ਫਲਾਇੰਗ ਕਿੱਸ'

Sunday, Oct 11, 2020 - 12:56 AM (IST)

ਕੋਹਲੀ ਲਈ ਲੱਕੀ ਸਾਬਿਤ ਹੋਈ ਅਨੁਸ਼ਕਾ, ਅਜੇਤੂ 90 ਦੌੜਾਂ ਦੀ ਪਾਰੀ ਦੇਖ ਕੇ ਦਿੱਤੀ 'ਫਲਾਇੰਗ ਕਿੱਸ'

ਅਬੂਧਾਬੀ - ਵਿਰਾਟ ਕੋਹਲੀ ਦੀ ਪਤਨੀ ਅਨੁਕਸ਼ਾ ਸ਼ਰਮਾ ਦਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਆਉਣਾ ਕੋਹਲੀ ਲਈ ਲੱਕੀ ਸਾਬਿਤ ਹੋਈ। ਚੇੱਨਈ ਸੁਪਰ ਕਿੰਗਸ ਖਿਲਾਫ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਕੋਹਲੀ ਨੇ ਲੰਬੇ ਇੰਤਜ਼ਾਰ ਤੋਂ ਬਾਅਦ 90 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਤੋਂ ਬਾਅਦ ਜਦ ਕੋਹਲੀ ਮੈਦਾਨ ਤੋਂ ਵਾਪਸ ਡਰੈਸਿੰਗ ਰੂਮ ਪਰਤ ਰਹੇ ਸਨ ਤਾਂ ਅਨੁਸ਼ਕਾ ਵੀ ਖੁਦ ਨੂੰ ਰੋਕ ਨਾ ਪਾਈ ਅਤੇ ਉਨ੍ਹਾਂ ਨੂੰ ਖਾਸ ਅੰਦਾਜ਼ ਵਿਚ ਵਧਾਈ ਦਿੱਤੀ।

PunjabKesari

ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰ. ਸੀ. ਬੀ. ਦੀ ਸ਼ੁਰੂਆਤ ਹਾਲਾਂਕਿ ਚੰਗੀ ਨਹੀਂ ਰਹੀ ਅਤੇ ਤੀਜੇ ਓਵਰ ਦੀ 5ਵੀਂ ਗੇਂਦ 'ਤੇ ਓਰੇਨ ਫਿੰਚ (2) ਆਊਟ ਹੋ ਗਏ। ਇਸ ਤੋਂ ਬਾਅਦ ਕੋਹਲੀ ਮੈਦਾਨ ਵਿਚ ਆਏ। ਕੋਹਲੀ ਦੇ ਧਿਆਨ ਨਾਲ ਖੇਡਦੇ ਹੋਏ ਜਮ ਕੇ ਦੌੜਾਂ ਬਣਾਈਆਂ ਅਤੇ ਆਖਿਰ ਵਿਚ 52 ਗੇਂਦਾਂ 'ਤੇ 4 ਚੌਕੇ ਅਤੇ 4 ਹੀ ਛੱਕਿਆਂ ਦੀ ਮਦਦ ਨਾਲ 90 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ 169 ਦੇ ਸਕੋਰ ਤੱਕ ਪੁੰਚਾਇਆ।

PunjabKesari

ਇਸ ਦੌਰਾਨ ਪਵੇਲੀਅਨ ਵਿਚ ਬੈਠੀ ਉਨ੍ਹਾਂ ਦੀ ਪਤਨੀ ਅਨੁਸ਼ਕਾ ਵੀ ਮੈਚ ਦੇਖ ਰਹੀ ਸੀ ਅਤੇ ਪਤੀ ਦੀ ਨਾਬਾਦ 90 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਖੁਦ ਨੂੰ ਰੋਕ ਨਾ ਪਾਈ। ਅਨੁਸ਼ਕਾ ਨੇ ਇਸ ਦੌਰਾਨ ਕੋਹਲੀ ਨੂੰ ਫਲਾਇੰਗ ਕਿੱਸ ਵੀ ਦਿੱਤੀ ਅਤੇ ਇਹ ਤਸਵੀਰਾਂ ਅਤੇ ਵੀਡੀਓ ਕੈਮਰੇ ਵਿਚ ਕੈਦ ਹੋ ਗਈਆਂ। ਹੁਣ ਅਨੁਸ਼ਕਾ ਦੀ ਤਸਵੀਰਾਂ ਸੋਸ਼ਲ ਮੀਡੀਆ ਸਾਈਟਸ 'ਤੇ ਵਾਇਰਲ ਹੋ ਰਹੀਆਂ ਹਨ। ਲੋਕ ਟਵਿੱਟਰ 'ਤੇ ਅਨੁਸ਼ਕਾ ਅਤੇ ਵਿਰਾਟ ਦੀ ਜੋੜੀ ਨੂੰ ਕਿਊਟ ਕੱਪਲ ਕਹਿੰਦੇ ਵੀ ਨਜ਼ਰ ਆਏ।


author

Khushdeep Jassi

Content Editor

Related News