ਅਨੁਰਾਗ ਠਾਕੁਰ ਐਤਵਾਰ ਨੂੰ ਦਿੱਲੀ ਹਾਕੀ ਵੀਕੈਂਡ ਲੀਗ 2021-22 ਦਾ ਕਰਨਗੇ ਉਦਘਾਟਨ

Saturday, Oct 09, 2021 - 05:26 PM (IST)

ਅਨੁਰਾਗ ਠਾਕੁਰ ਐਤਵਾਰ ਨੂੰ ਦਿੱਲੀ ਹਾਕੀ ਵੀਕੈਂਡ ਲੀਗ 2021-22 ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਐਤਵਾਰ ਨੂੰ ਦਿੱਲੀ ਹਾਕੀ ਵੀਕੈਂਡ ਲੀਗ 2021-22 ਦਾ ਉਦਘਾਟਨ ਕਰਨਗੇ। ਦਿੱਲੀ ਹਾਕੀ ਇਸ ਲੀਗ ਦਾ ਆਯੋਜਨ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਨਾਲ ਮਿਲ ਕੇ ਕਰ ਰਿਹਾ ਹੈ। ਲੀਗ ਦਾ ਪਹਿਲਾ ਮੈਚ ਸਵੇਰੇ 9 ਵਜੇ ਤੋਂ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਸ਼ਿਆਮ ਲਾਲ ਕਾਲਜ ਤੇ ਫੇਥ ਕਲੱਬ ਟੀਮ ਦਰਮਿਆਨ ਖੇਡਿਆ ਜਾਵੇਗਾ। ਸ਼ਿਆਮ ਲਾਲ ਕਾਲਜ ਹਾਲ ਹੀ 'ਚ ਦਿੱਲੀ ਸਟੇਟ ਸੀਨੀਅਰ ਹਾਕੀ ਚੈਂਪੀਅਨਸ਼ਿਪ ਦਾ ਚੈਂਪੀਅਨ ਬਣਿਆ ਸੀ। ਜ਼ਿਕਰਯੋਗ ਹੈ ਕਿ ਇਸ ਮੌਕੇ 'ਤੇ ਕੌਮਾਂਤਰੀ ਹਾਕੀ ਮਹਾਸੰਘ ਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਡਾ. ਨਰਿੰਦਰ ਧਰੁਵ ਬਤਰਾ ਤੇ ਭਾਰਤੀ ਖੇਡ ਅਥਾਰਿਟੀ ਦੇ ਮਹਾਨਿਰਦੇਸ਼ਕ ਸੰਦੀਪ ਪ੍ਰੇਧਾਨ ਵੀ ਬਤੌਰ ਮਹਿਮਾਨ ਵਜੋਂ ਹਾਜ਼ਰ ਰਹਿਣਗੇ।


author

Tarsem Singh

Content Editor

Related News