ਅਨੁਰਾਗ ਠਾਕੁਰ ਨੇ ਸ਼ਤਰੰਜ ਓਲੰਪੀਆਡ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

05/02/2022 12:41:04 PM

ਨਵੀਂ ਦਿੱਲੀ, (ਯੂ. ਐੱਨ. ਆਈ.)-ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਚ 28 ਜੁਲਾਈ ਤੋਂ ਸ਼ੁਰੂ ਹੋ ਕੇ 10 ਅਗਸਤ ਤੱਕ ਹੋਣ ਵਾਲੇ ਸ਼ਤਰੰਜ ਓਲੰਪੀਆਡ ਦੀ ਤਿਆਰੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਆਲ ਇੰਡੀਆ ਚੈੱਸ ਫੈੱਡਰੇਸ਼ਨ (ਏ. ਆਈ. ਸੀ. ਐੱਫ.), ਭਾਰਤ ਸਰਕਾਰ ਅਤੇ ਤਮਿਲਨਾਡੂ ਸਰਕਾਰ ਨਾਲ ਮਿਲ ਕੇ ਇਸ ਖੇਡ ਨੂੰ ਦੇਸ਼, ਪ੍ਰਤੀਭਾਗੀਆਂ ਅਤੇ ਦਰਸ਼ਕਾਂ ਲਈ ਯਾਦਗਾਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। 

ਇਹ ਵੀ ਪੜ੍ਹੋ : ਅਮਰੀਕਾ ਦੇ 3 ਵੱਡੇ ਐਥਲੀਟਸ ਨੇ ਕੀਤਾ ਰਾਜਸਥਾਨ ਰਾਇਲਸ ਵਿਚ ਨਿਵੇਸ਼

ਏ. ਆਈ. ਸੀ. ਐੱਫ. ਦੇ ਸਕੱਤਰ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨਾਲ ਮਿਲ ਕੇ ਉਨ੍ਹਾਂ ਨੂੰ ਓਲੰਪੀਆਡ ਦੀਆਂ ਚੱਲ ਰਹੀਆਂ ਤਿਆਰੀਆਂ ਬਾਰੇ ਦੱਸਿਆ। ਜ਼ਿਕਰਯੋਗ ਹੈ ਕਿ ਭਾਰਤ ਇਤਿਹਾਸ ਵਿਚ ਪਹਿਲੀ ਵਾਰ ਓਲੰਪੀਆਡ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਨੂੰ ਲੈ ਕੇ ਦੇਸ਼ 'ਚ ਬਹੁਤ ਉਤਸ਼ਾਹ ਦਾ ਮਾਹੌਲ ਹੈ ਤੇ ਸਰਕਾਰ ਤੇ ਸ਼ਤੰਰਜ ਦੇ ਕਈ ਦਿੱਗਜ ਇਸ ਦੇ ਸਫਲ ਆਯੋਜਨ ਦੀ ਉਮੀਦ ਕਰ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।


Tarsem Singh

Content Editor

Related News