ਅਨੁਜ ਨੇ ਬ੍ਰਾਜ਼ੀਲ ਦੇ ਅਲੈਗਜ਼ੈਂਡਰ ਫੀਏਰ ਨੂੰ ਹਰਾ ਕੇ ਕੀਤਾ ਉਲਟਫੇਰ
Monday, Jun 24, 2019 - 11:33 PM (IST)

ਗੋਆ (ਨਿਕਲੇਸ਼ ਜੈਨ)- ਫੀਡੇ ਮਾਸਟਰ ਅਨੁਜ ਸ਼੍ਰੀਵਾਤਰੀ ਨੇ ਗੋਆ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ 'ਚ ਆਖਰੀ ਫੈਸਲਾਕੁੰਨ ਰਾਊਂਡ ਤੋਂ ਪਹਿਲਾਂ ਬ੍ਰਾਜ਼ੀਲ ਦੇ ਅਲੈਗਜ਼ੈਂਡਰ ਫੀਏਰ ਨੂੰ ਹਰਾ ਕੇ ਉਨ੍ਹਾਂ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ। ਇਸ ਜਿੱਤ ਦੇ ਨਾਲ ਅਨੁਜ ਇੰਟਰਨੈਸ਼ਨਲ ਮਾਸਟਰ ਬਣਨ ਦੇ ਕਾਫੀ ਨੇੜੇ ਪਹੁੰਚ ਗਿਆ ਹੈ। ਉਹ ਆਰਮੇਨੀਆ ਦੇ ਪੈਟ੍ਰੋਸੀਅਨ ਮੇਨੂਐਲ ਤੋਂ 7.5 ਅੰਕਾਂ ਦੇ ਨਾਲ ਨਾ ਸਿਰਫ ਸਭ ਅੱਗੇ ਚੱਲ ਰਿਹਾ ਹੈ, ਸਗੋਂ ਖਿਤਾਬ ਜਿੱਤਣ ਦੇ ਕਾਫੀ ਨੇੜੇ ਹੈ। ਹਾਲਾਂਕਿ ਕਿਸੇ ਵੀ ਕੀਮਤ 'ਚ ਉਨ੍ਹਾਂ ਨੂੰ ਅੱਧਾ ਅੰਕ ਹਾਸਲ ਕਰਨਾ ਹੀ ਹੋਵੇਗਾ ਕਿਉਂਕਿ ਹਾਰਨ 'ਤੇ ਖਿਤਾਬ ਉਨ੍ਹਾਂ ਦੇ ਹੱਥ 'ਚੋਂ ਨਿਕਲ ਜਾਵੇਗਾ।
ਦੂਜੇ ਬੋਰਡ 'ਤੇ ਟੌਪ ਸੀਡ ਵੈਨੇਜ਼ੁਏਲਾ ਦੇ ਇਟੂਰਿਜਗਾ ਐਡੂਆਰਡੋ ਨੇ ਲੁਕਾ ਪਾਈਚਾਦੇ ਨਾਲ ਡਰਾਅ ਖੇਡਿਆ। ਭਾਰਤ ਦੀ ਪ੍ਰਿਯਾਂਕਾ ਨੇ ਹਮਵਤਨ ਸ੍ਰਿਜਤ ਪਾਲ ਨੂੰ ਹਰਾ ਕੇ ਆਪਣਾ ਪਹਿਲਾ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕਰ ਲਿਆ।