ਪੁਣੇਰੀ ਪਲਟਨ ਨੂੰ ਹਰਾ ਕੇ ਗੋਆ ਸੈਮੀਫਾਈਨਲ ''ਚ

08/08/2019 10:00:18 AM

ਨਵੀਂ ਦਿੱਲੀ— ਗੋਆ ਚੈਲੰਜਰਜ਼ ਨੇ ਬੁੱਧਵਾਰ ਨੂੰ ਇੱਥੇ ਪੁਣੇਰੀ ਪਲਟਨ ਨੂੰ 11-4 ਨਾਲ ਹਰਾ ਕੇ ਅਲਟੀਮੇਟ ਟੇਬਲ ਟੈਨਿਸ ਲੀਗ (ਯੂ.ਟੀ.ਟੀ.) ਦੇ ਤੀਜੇ ਸੈਸ਼ਨ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਗੋਆ ਚੈਲੰਜਰਜ਼ ਦੀ ਚੇਂਗ ਆਈ ਚਿੰਗ ਨੇ ਪੁਣੇਰੀ ਪਲਟਨ ਦੀ ਆਹੀਆ ਮੁਖਰਜੀ ਨੂੰ 3-0 (11-8, 11-1, 11-5) ਨਾਲ ਹਰਾ ਕੇ ਆਪਣੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। 

ਇਸ ਤੋਂ ਬਾਅਦ ਪੁਰਸ਼ ਸਿੰਗਲ 'ਚ ਪੁਣੇ ਦੇ ਚੁਆਂਗ ਚੀਹ ਯੁਆਂਗ ਨੇ ਗੋਆ ਦੇ ਅਲਵਾਰੋ ਰਾਬਲਸ ਨੂੰ 2-1 (11-9, 10-11, 11-5) ਨਾਲ ਹਰਾ ਕੇ ਆਪਣੀ ਟੀਮ ਨੂੰ ਦੋ ਅੰਕ ਦਿਵਾਏ। ਗੋਆ ਦੇ ਐਂਥਨੀ ਅਮਲਰਾਜ ਅਤੇ ਚੇਂਗ ਨੇ ਮਿਕਸਡ ਡਬਲਜ਼ 'ਚ ਚੁਆਂਗ ਅਤੇ ਆਹੀਆ ਦੀ ਜੋੜੀ ਨੂੰ 2-1 (11-7, 9-11, 11-7) ਨਾਲ ਹਰਾਇਆ। ਅਮਲਰਾਜ ਨੇ ਪੁਰਸ਼ ਸਿੰਗਲ 'ਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਹਰਮੀਤ ਦੇਸਾਈ ਨੂੰ 3-0 (11-7, 11-7, 11-10) ਨਾਲ ਹਰਾਇਆ ਜਦਕਿ ਮਹਿਲਾ ਸਿੰਗਲ 'ਚ ਅਰਚਨਾ ਕਾਮਥ ਨੇ ਸੈਬਾਈਨ ਵਿੰਟਰ ਨੂੰ 2-1 (8-11), 11-6, 11-9) ਨਾਲ ਹਰਾਇਆ।


Tarsem Singh

Content Editor

Related News