ਮਹਿਲਾ ਪਹਿਲਵਾਨ ਅੰਸ਼ੂ ਨੇ ਜਿੱਤਿਆ ਸੋਨ ਤਮਗਾ

Friday, Jul 12, 2019 - 09:31 AM (IST)

ਮਹਿਲਾ ਪਹਿਲਵਾਨ ਅੰਸ਼ੂ ਨੇ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ— ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੇ ਥਾਈਲੈਂਂਡ 'ਚ ਚਲ ਰਹੀ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ 'ਚ ਵੀਰਵਾਰ ਨੂੰ 59 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤ ਲਿਆ ਹੈ। ਇੱਥੇ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪ੍ਰਤੀਯੋਗਿਤਾ 'ਚ ਤੀਜੇ ਦਿਨ ਪੰਜ ਭਾਰ ਵਰਗਾਂ 'ਚ ਮੁਕਾਬਲੇ ਆਯੋਜਿਤ ਹੋਏ ਜਿਸ 'ਚ ਅੰਸ਼ੂ ਨੇ 59 ਕਿਲੋਗ੍ਰਾਮ 'ਚ ਸੋਨ ਅਤੇ ਅੰਜੂ ਨੇ 55 ਕਿਲੋਗ੍ਰਾਮ 'ਚ ਕਾਂਸੀ ਤਮਗੇ ਜਿੱਤੇ। ਮਹਿਲਾ ਵਰਗ ਦੇ ਬਾਕੀ ਪੰਜ ਵਜ਼ਨ ਵਰਗਾਂ ਦੇ ਮੁਕਾਬਲੇ 'ਚ ਸ਼ੁੱਕਰਵਾਰ ਨੂੰ ਆਯੋਜਿਤ ਕੀਤੇ ਜਾਣਗੇ। 

ਇਸ ਤੋਂ ਪਹਿਲਾਂ ਭਾਰਤ ਦੇ ਜੂਨੀਅਰ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਇਕ ਸੋਨ, ਦੋ ਚਾਂਦੀ ਅਤੇ ਚਾਰ ਕਾਂਸੀ ਤਮਗੇ ਸਮੇਤ ਕੁਲ 7 ਤਮਗੇ ਜਿੱਤੇ। ਵਿਜੇ ਨੇ 55 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਿਆ ਜਦਕਿ ਆਵੇਸ਼ ਨੇ 130 ਅਤੇ ਸਚਿਨ ਰਾਣਾ ਨੇ 60 ਕਿਲੋਗ੍ਰਾਮ 'ਚ ਚਾਂਦੀ ਜਿੱਤਿਆ। ਸੁਨੀਲ ਨੇ 87 ਕਿਲੋਗ੍ਰਾਮ, ਗੌਰਵ ਨ 67 ਕਿਲੋਗ੍ਰਾਮ, ਰਾਹੁਲ ਨ 72 ਕਿਲੋਗ੍ਰਾਮ ਅਤੇ ਦਿਪਾਂਸ਼ੂ ਨੇ 97 ਕਿਲੋਗ੍ਰਾਮ 'ਚ ਕਾਂਸੀ ਤਮਗੇ ਜਿੱਤੇ। ਭਾਰਤੀ ਗ੍ਰੀਕੋ ਰੋਮਨ ਟੀਮ ਨੇ 145 ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ।


author

Tarsem Singh

Content Editor

Related News