Prithvi Shaw ਦੀ ਤੂਫਾਨੀ ਪਾਰੀ 'ਚ ਉੱਡੇ ਅੰਗਰੇਜ਼, 15 ਚੌਕੇ ਤੇ 7 ਛੱਕੇ ਜੜ ਟੀਮ ਨੂੰ ਦਿਵਾਈ ਵੱਡੀ ਜਿੱਤ
Monday, Aug 14, 2023 - 03:53 PM (IST)
ਚੇਸਟਰ ਲੀ ਸਟ੍ਰੀਟ, (ਭਾਸ਼ਾ)– ਪਿਛਲੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਦੋਹਰਾ ਸੈਂਕੜਾ ਲਾਉਣ ਤੋਂ ਬਾਅਦ ਪ੍ਰਿਥਵੀ ਸ਼ਾਅ ਨੇ ਐਤਵਾਰ ਨੂੰ ਇੱਥੇ ਵਨ ਡੇ ਕੱਪ 2023 ’ਚ ਮੁੜ ਸੈਂਕੜਾ ਲਾ ਕੇ ਨਾਰਥੰਪਟਨਸ਼ਾਇਰ ਨੂੰ ਡਰਹਮ ਵਿਰੁੱਧ 6 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ। ਸ਼ਾਅ ਨੇ ਸਿਰਫ 76 ਗੇਂਦਾਂ ’ਚ 15 ਚੌਕੇ ਤੇ 7 ਛੱਕੇ ਲਾ ਕੇ ਅਜੇਤੂ 125 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਨਾਰਥੰਪਟਨਸ਼ਾਇਰ ਨੇ 198 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਏਸ਼ੀਆਈ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਭਾਰਤ FIH ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚਿਆ
ਤੇਜ਼ ਗੇਂਦਬਾਜ਼ ਲਿਊਕ ਪ੍ਰੋਕਟਰ ਨੇ 9 ਓਵਰਾਂ ’ਚ 34 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਨਾਲ ਨਾਰਥੰਪਟਨਸ਼ਾਇਰ ਨੇ ਡਰਹਮ ਨੂੰ 43.2 ਓਵਰਾਂ ’ਚ ਸਿਰਫ 198 ਦੌੜਾਂ ’ਤੇ ਰੋਕ ਦਿੱਤਾ। ਸਲਾਮੀ ਬੱਲੇਬਾਜ਼ ਸ਼ਾਹ ਦੇ ਸ਼ਾਨਦਾਰ ਸੈਂਕੜੇ ਨਾਲ ਨਾਰਥੰਪਟਨਸ਼ਾਇਰ ਨੇ ਇਹ ਟੀਚਾ ਸਿਰਫ 25.2 ਓਵਰਾਂ ’ਚ ਹਾਸਲ ਕਰ ਲਿਆ। ਰਾਬ ਕਿਯੋਗ ਨੇ ਸ਼ਾਅ ਦਾ ਸਾਥ ਨਿਭਾਉਂਦੇ ਹੋਏ 40 ਗੇਂਦਾਂ ’ਚ 42 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : Ollie Robinson ਨੇ ਤਿੰਨ ਮਹੀਨੇ ਪਹਿਲਾਂ ਹੀ ਤੋੜਿਆ ਵਿਆਹ, ਹੁਣ ਦਿਸ ਰਿਹੈ ਇਸ ਗੋਲਫਰ ਦੀਆਂ ਬਾਹਾਂ 'ਚ
ਮੁੰਬਈ ਦੇ ਬੱਲੇਬਾਜ਼ ਸ਼ਾਅ ਨੇ 9 ਅਗਸਤ ਨੂੰ 153 ਗੇਂਦਾਂ ’ਚ 244 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜਿਸ ’ਚ 28 ਚੌਕੇ ਤੇ 11 ਛੱਕੇ ਲੱਗੇ ਸਨ। ਇਸ ਮੈਚ ’ਚ ਨਾਰਥੰਪਟਨਸ਼ਾਇਰ ਨੇ ਸਮਰਸੈੱਟ ਨੂੰ 87 ਦੌੜਾਂ ਨਾਲ ਹਰਾਇਆ ਸੀ। ਸ਼ਾਹ ਨੇ ਭਾਰਤ ਲਈ ਆਪਣਾ ਪਿਛਲਾ ਮੁਕਾਬਲਾ 2021 ’ਚ ਸ਼੍ਰੀਲੰਕਾ ਵਿਰੁੱਧ ਟੀ-20 ਮੈਚ ਖੇਡਿਆ ਸੀ। ਉਹ ਭਾਰਤੀ ਟੀਮ ’ਚ ਵਾਪਸੀ ਦੀ ਕੋਸ਼ਿਸ਼ ’ਚ ਰੁੱਝਿਆ ਹੈ। ਉਹ ਪਿਛਲੇ ਮਹੀਨੇ ਦਿਲੀਪ ਟਰਾਫੀ ’ਚ ਪੱਛਮੀ ਖੇਤਰ ਵਲੋਂ ਖੇਡਿਆ ਸੀ ਪਰ ਪ੍ਰਭਾਵਿਤ ਨਹੀਂ ਕਰ ਸਕਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8