ਇੰਗਲੈਂਡ ਖਿਲਾਫ ਪਹਿਲੇ 2 ਵਨ ਡੇ ਲਈ ਵਿੰਡੀਜ਼ ਟੀਮ ਦਾ ਐਲਾਨ

Sunday, Feb 17, 2019 - 11:30 PM (IST)

ਇੰਗਲੈਂਡ ਖਿਲਾਫ ਪਹਿਲੇ 2 ਵਨ ਡੇ ਲਈ ਵਿੰਡੀਜ਼ ਟੀਮ ਦਾ ਐਲਾਨ

ਬਾਰਬਾਡੋਸ- ਵੈਸਟਇੰਡੀਜ਼ ਨੇ ਇੰਗਲੈਂਡ ਖਿਲਾਫ 20 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਨ ਡੇ ਸੀਰੀਜ਼ ਦੇ ਪਹਿਲੇ 2 ਮੈਚਾਂ ਲਈ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਏਵਿਨ ਲੇਵਿਸ, ਰੋਵਮੈਨ ਪਾਵੇਲ ਅਤੇ ਕੀਮੋ ਪਾਲ ਦੇ ਜ਼ਖਮੀ ਹੋਣ ਕਾਰਨ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਲਾਮੀ ਬੱਲੇਬਾਜ਼ ਜਾਨ ਕੈਂਪਬੇਲ ਨੂੰ ਪਹਿਲੀ ਵਾਰ ਵੈਸਟਇੰਡੀਜ਼ ਦੀ ਵਨ ਡੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ। 5 ਮੈਚਾਂ ਦੀ ਵਨ ਡੇ ਸੀਰੀਜ਼ 'ਚ ਰੋਵਮੈਨ ਪਾਵੇਲ ਅਤੇ ਕੀਮੋ ਪਾਲ ਦੀ ਗੈਰ-ਮੌਜੂਦਗੀ 'ਚ ਮੇਜ਼ਬਾਨ ਟੀਮ ਦੀ ਤੇਜ਼ ਗੇਂਦਬਾਜ਼ੀ ਨੂੰ ਮਜ਼ਬੂਤ ਕਰਨ ਲਈ ਕਾਰਲੋਸ ਬ੍ਰੈਥਵੇਟ ਅਤੇ ਸ਼ੇਲਡਨ ਕਾਟਰੇਲ ਦੀ ਵਨ ਡੇ ਟੀਮ 'ਚ ਵਾਪਸੀ ਹੋਈ ਹੈ। 
ਇੰਗਲੈਂਡ ਖਿਲਾਫ ਪਹਿਲੇ 2 ਵਨ ਡੇ ਮੈਚਾਂ ਲਈ ਵੈਸਟਇੰਡੀਜ਼ ਦੀ ਟੀਮ ਇਸ ਤਰ੍ਹਾਂ ਹੈ : ਜੇਸਨ ਹੋਲਡਰ (ਕਪਤਾਨ), ਫੇਬੀਅਨ ਐਲਨ, ਦੇਵੇਂਦਰ ਬਿਸ਼ੂ, ਕਾਰਲੋਸ ਬ੍ਰੈਥਵੇਟ, ਡੈਰੇਨ ਬ੍ਰਾਵੋ,  ਜਾਨ ਕੈਂਪਬੇਲ, ਸ਼ੇਲਡਨ ਕਾਟਰੇਲ, ਕ੍ਰਿਸ ਗੇਲ, ਸ਼ਿਮਰਾਨ ਹੈਟਮਾਇਰ, ਸ਼ਾਈ ਹੋਪ, ਐਸ਼ਲੇ ਨਰਸ, ਨਿਕੋਲਸ ਪੂਰਨ, ਕੇਮਰ ਰੋਚ ਅਤੇ ਓਸਾਨੇ ਥਾਮਸ।


author

Gurdeep Singh

Content Editor

Related News