ਏਸ਼ੀਆ ਕੱਪ ਲਈ ਦੂਜੇ ਦਰਜੇ ਦੀ ਭਾਰਤੀ ਹਾਕੀ ਟੀਮ ਦਾ ਐਲਾਨ, ਰੁਪਿੰਦਰ ਪਾਲ ਸਿੰਘ ਬਣੇ ਕਪਤਾਨ
Monday, May 09, 2022 - 08:29 PM (IST)
ਨਵੀਂ ਦਿੱਲੀ- ਸੰਨਿਆਸ ਤੋਂ ਵਾਪਸੀ ਕਰਨ ਵਾਲੇ ਅਨੁਭਵੀ ਡ੍ਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਜਕਾਰਤਾ 'ਚ 23 ਮਈ ਤੋਂ ਇਕ ਜੂਨ ਤੱਕ ਹੋਣ ਵਾਲੇ ਏਸ਼ੀਆ ਕੱਪ ਵਿਚ ਭਾਰਤ ਦੀ ਦੂਜੇ ਜਰਜੇ ਦੀ ਪੁਰਸ਼ ਹਾਕੀ ਟੀਮ ਦੀ ਅਗਵਾਈ ਕਰਨਗੇ। ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਪੀ. ਆਰ. ਸ਼੍ਰੀਜੇਸ਼ ਵਰਗੇ ਸੀਨੀਅਰ ਖਿਡਾਰੀ ਇਸ ਟੂਰਨਾਮੈਂਟ ਵਿਟ ਨਹੀਂ ਖੇਡਣਗੇ। ਭਾਰਤ ਨੇ ਟੂਰਨਾਮੈਂਟ ਦੇ ਲਈ ਆਫਣੀ ਦੂਜੀ ਸ਼੍ਰੇਣੀ ਦੀ ਟੀਮ ਚੁਣੀ ਹੈ, ਜਿਸ ਵਿਚ ਬੀਰੇਂਦਰ ਲਾਕੜਾ ਨੂੰ ਰੁਪਿੰਦਰ ਦੇ ਨਾਲ ਉਪ ਕਪਤਾਨ ਦੇ ਬਣਾਇਆ ਗਿਆ ਹੈ।
ਇਹ ਖ਼ਬਰ ਪੜ੍ਹੋ- ਵਨ ਡੇ ਸੀਰੀਜ਼ ਰੱਦ, ਹੁਣ ਸ਼੍ਰੀਲੰਕਾ 'ਚ ਸਿਰਫ ਟੈਸਟ ਸੀਰੀਜ਼ ਖੇਡੇਗਾ ਪਾਕਿਸਤਾਨ
ਰੁਪਿੰਦਰ ਅਤੇ ਲਾਕੜਾ ਦੋਵਾਂ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ ਤੋਂ ਬਾਅਦ ਸੰਨਿਆਸ ਦਾ ਐਲਾਨ ਕੀਤਾ ਸੀ ਪਰ ਬਾਅਦ ਵਿਚ ਖੁਦ ਨੂੰ ਚੋਣ ਦੇ ਲਈ ਉਪਲਬਧ ਰੱਖਿਆ ਸੀ। ਏਸ਼ੀਆ ਕੱਪ ਵਿਸ਼ਵ ਕੱਪ ਦਾ ਕੁਆਲੀਫਾਇਰ ਟੂਰਨਾਮੈਂਟ ਹੈ ਪਰ ਮੇਜ਼ਬਾਨ ਹੋਣ ਦੇ ਨਾਤੇ ਭਾਰਤ ਨੂੰ ਅਗਲੇ ਸਾਲ ਜਨਵਰੀ ਵਿਚ ਹੋਣ ਵਾਲੇ ਇਸ ਟੂਰਨਾਮੈਂਠ ਵਿਚ ਪ੍ਰਵੇਸ਼ ਮਿਲਿਆ ਹੈ। ਏਸ਼ੀਆ ਕੱਪ ਚੋਟੀ ਦੀਆਂ ਤਿੰਨ ਟੀਮਾਂ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨਗੀਆਂ। 2 ਵਾਰ ਦੇ ਓਲੰਪੀਅਨ ਸਰਦਾਰ ਸਿੰਘ ਨੂੰ ਟੀਮ ਦਾ ਕੋਚ ਬਣਾਇਆ ਗਿਆ ਹੈ। ਇਸ ਸਾਬਕਾ ਕਪਤਾਨ ਦਾ ਕੋਚ ਦੇ ਰੂਪ ਵਿਚ ਇਹ ਪਹਿਲਾ ਟੂਰਨਾਮੈਂਟ ਹੋਵੇਗਾ।
ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ
ਭਾਰਤੀ ਟੀਮ:-
ਗੋਲਕੀਪਰ:- ਪੰਕਜ ਕੁਮਾਰ ਰਜਕ, ਸੂਰਜ ਕਰਕੇਰਾ
ਡਿਫੈਂਡਰ:- ਰੁਪਿੰਦਰ ਪਾਲ ਸਿੰਘ (ਕਪਤਾਨ), ਯਸ਼ਦੀਪ ਸਿਵਾਚ, ਅਭਿਸ਼ੇਕ ਲਾਕੜਾ, ਬੀਰੇਂਦਰ ਲਾਕੜਾ, ਮਨਜੀਤ, ਦੀਪਸਨ ਟਿਰਕੀ, ਵਿਸ਼ਨੁਕਾਂਤ ਸਿੰਘ, ਰਾਜਕੁਮਾਰ ਪਾਲ, ਮਰੀਸਵਰੇਨ ਸ਼ਕਤੀਵੇਲ, ਸ਼ੇਸ਼ ਗੌੜਾ ਬੀ.ਐੱਮ ਅਤੇ ਸਿਮਰਨਜੀਤ ਸਿੰਘ।
ਮਿਡਫੀਲਡਰ:- ਵਿਸ਼ਨੂਕਾਂਤ ਸਿੰਘ, ਰਾਜ ਕੁਮਾਰ ਪਾਲ, ਮਰੀਸਵਰੇਨ ਐੱਸ, ਸੇਸ਼ੇ ਗੌੜਾ ਬੀ.ਐੱਮ., ਸਿਮਰਨਜੀਤ ਸਿੰਘ
ਫਾਰਵਰਡ:- ਪਵਨ ਰਾਜਭਰ, ਅਭਰਨ ਸੁਦੇਵ, ਐੱਸ.ਵੀ. ਸੁਨੀਲ, ਉੱਤਮ ਸਿੰਘ, ਐੱਸ ਕਾਰਤੀ
ਸਟੈਂਡ ਬਾਏ: ਪਵਨ, ਪਰਦੀਪ ਸਿੰਘ, ਅੰਕਿਤ ਪਾਲ, ਅੰਗਦ ਬੀਰ ਸਿੰਘ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ