ਅੰਕਿਤਾ ਫ਼੍ਰੈਂਚ ਓਪਨ ਕੁਆਲੀਫ਼ਾਇਰਸ ਤੋਂ ਬਾਹਰ

Wednesday, May 26, 2021 - 07:46 PM (IST)

ਅੰਕਿਤਾ ਫ਼੍ਰੈਂਚ ਓਪਨ ਕੁਆਲੀਫ਼ਾਇਰਸ ਤੋਂ ਬਾਹਰ

ਪੈਰਿਸ— ਭਾਰਤੀ ਮਹਿਲਾ ਟੈਨਿਸ ਖਿਡਾਰੀ ਅੰਕਿਤਾ ਰੈਨਾ ਦਾ ਫ਼੍ਰੈਂਚ ਓਪਨ ਦੇ ਦੂਜੇ ਕੁਆਲੀਫ਼ਾਇਰ ਮੁਕਾਬਲੇ ’ਚ ਬੁੱਧਵਾਰ ਨੂੰ ਹਾਰ ਦੇ ਨਾਲ ਗ੍ਰੈਂਡ ਸਲੈਮ ਦੇ ਸਿੰਗਲ ਵਰਗ ਦੇ ਮੁੱਖ ਦੌਰ ’ਚ ਜਗ੍ਹਾ ਬਣਾਉਣ ਦਾ ਸੁਫ਼ਨਾ ਇਕ ਵਾਰ ਫਿਰ ਪੂਰਾ ਨਾ ਹੋੋਇਆ। ਅੰਕਿਤਾ ਖ਼ੁਦ ਤੋਂ ਬਿਹਤਰ ਰੈਂਕਿੰਗ ਵਾਲੀ ਜਰਮਨੀ ਦੀ ਖਿਡਾਰੀ ਗ੍ਰੀਟ ਮਿੰਨੇਨ ਖ਼ਿਲਾਫ਼ ਇਕ ਘੰਟੇ 21 ਮਿੰਟ ਤਕ ਚਲੇ ਮੁਕਾਬਲੇ ’ਚ ਸਿਰਫ਼ ਦੋ ਗੇਮ ਹੀ ਜਿੱਤ ਸਕੀ।

ਵਿਸ਼ਵ ਰੈਂਕਿੰਗ ’ਚ 125ਵੇਂ ਸਥਾਨ ’ਤੇ ਕਾਬਜ਼ ਅੰਕਿਤਾ ਤਿੰਨ ਬ੍ਰੇਕ ਪੁਆਇੰਟ ’ਚੋਂ ਸਿਰਫ਼ ਇਕ ਦਾ ਲਾਹਾ ਲੈ ਸਕੀ ਤੇ 2-6, 0-6 ਨਾਲ ਹਾਰ ਗਈ। ਅੰਕਿਤਾ ਸਤਵੀਂ ਵਾਰ ਗ੍ਰੈਂਡ ਸਲੈਮ ਦੇ ਮੁੱਖ ਦੌਰ ’ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਇਸ ਸਾਲ ਆਸਟਰੇਲੀਆ ਓਪਨ ਦੇ ਕੁਆਲੀਫ਼ਾਇੰਗ ਦੇ ਆਖ਼ਰੀ ਦੌਰ ’ਚ ਪਹੁੰਚੀ ਸੀ।


author

Tarsem Singh

Content Editor

Related News