ਅੰਜੁਮ ਮੋਦਗਿਲ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ''ਚ ਜਿੱਤਿਆ ਕਾਂਸੀ ਤਮਗ਼ਾ

Monday, Jul 18, 2022 - 03:47 PM (IST)

ਅੰਜੁਮ ਮੋਦਗਿਲ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ''ਚ ਜਿੱਤਿਆ ਕਾਂਸੀ ਤਮਗ਼ਾ

ਚਾਂਗਵਾਨ- ਭਾਰਤ ਦੀ ਅੰਜੁਮ ਮੋਦਗਿਲ ਨੇ ਇੱਥੇ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ। ਅੰਜੁਮ ਫਾਈਨਲ ਵਿਚ 402.9 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। 

ਉਨ੍ਹਾਂ ਨੇ ਨੀਲਿੰਗ ਵਿਚ 100.7, ਪ੍ਰਰੋਨ ਵਿਚ 101.6 ਤੇ ਸਟੈਂਡਿੰਗ ਪੋਜ਼ੀਸ਼ਨ ਵਿਚ 200.6 ਅੰਕ ਹਾਸਲ ਕੀਤੇ। ਜਰਮਨੀ ਦੀ ਅੰਨਾ ਜੇਨਸਨ ਨੇ ਸੋਨ, ਜਦਕਿ ਇਟਲੀ ਦੀ ਬਾਰਬਰਾ ਗੈਮਬਾਰੋ ਨੇ ਚਾਂਦੀ ਦਾ ਤਮਗ਼ਾ ਜਿੱਤਿਆ। ਅੰਜੁਮ ਨੇ 2018 ਚਾਂਗਵਾਨ ਵਿਸ਼ਵ ਕੱਪ ਵਿਚ ਚਾਂਦੀ ਦਾ ਤਗਮ਼ਾ ਜਿੱਤਿਆ ਸੀ। ਭਾਰਤ ਚਾਰ ਸੋਨ, ਪੰਜ ਚਾਂਦੀ ਤੇ ਦੋ ਕਾਂਸੇ ਦੇ ਤਮਗ਼ਿਆਂ ਸਮੇਤ ਕੁੱਲ 11 ਤਮਗ਼ਿਆਂ ਨਾਲ ਤਮਗ਼ਾ ਸੂਚੀ ਵਿਚ ਸਿਖਰ 'ਤੇ ਚੱਲ ਰਿਹਾ ਹੈ।


author

Tarsem Singh

Content Editor

Related News