ਅਨੀਸ਼ ਭਾਨਵਾਲਾ ਨੇ ਰੈਪਿਡ ਫਾਇਰ ਪਿਸਟਲ ਟ੍ਰਾਇਲ ਜਿੱਤਿਆ
Saturday, Jun 28, 2025 - 05:53 PM (IST)

ਦੇਹਰਾਦੂਨ– ਓਲੰਪੀਅਨ ਅਨੀਸ਼ ਭਾਨਵਾਲਾ ਨੇ ਗਰੁੱਪ-ਏ ਰਾਈਫਲ ਤੇ ਪਿਸਟਲ ਨਿਸ਼ਾਨੇਬਾਜ਼ਾਂ ਦੇ ਤੀਜੇ ਤੇ ਚੌਥੇ ਰਾਸ਼ਟਰੀ ਚੋਣ ਟ੍ਰਾਇਲ ਵਿਚ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਵਿਚ ਲਗਾਤਾਰ ਦੂਜਾ ਟ੍ਰਾਇਲ ਜਿੱਤਿਆ ਜਦਕਿ ਤਾਮਿਲਨਾਡੂ ਦੀ ਨਰਮਦਾ ਨਿਤਿਨ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿਚ ਬਾਜ਼ੀ ਮਾਰੀ। ਨਰਮਦਾ ਨੇ 24 ਸ਼ਾਟਾਂ ਦੇ ਫਾਈਨਲ ਵਿਚ 253.7 ਅੰਕ ਬਣਾ ਕੇ ਵਿਸ਼ਵ ਕੱਪ ਫਾਈਨਲ ਚਾਂਦੀ ਜੇਤੂ ਸੋਨਮ ਉੱਤਮ ਮਸਕਰ ਨੂੰ 1.7 ਅੰਕਾਂ ਨਾਲ ਹਰਾਇਆ। ਦਿੱਲੀ ਦੀ ਰਾਜਸ਼੍ਰੀ ਅਨਿਲ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।