ਅਨਿਰਬਾਨ ਲਹਿੜੀ 23ਵੇਂ ਸਥਾਨ ''ਤੇ, ਸਮਿਥ ਨੇ ਜਿੱਤਿਆ ਲਿਵ ਇੰਟਰਨੈਸ਼ਨਲ ਗੋਲਫ ਦਾ 5ਵਾਂ ਦੌਰ

09/19/2022 9:50:00 PM

ਸ਼ਿਕਾਗੋ— ਭਾਰਤੀ ਗੋਲਫਰ ਅਨਿਰਬਾਨ ਲਹਿੜੀ ਨੂੰ ਲਿਵ ਇਨਵੀਟੇਸ਼ਨਲ ਗੋਲਫ ਟੂਰਨਾਮੈਂਟ 'ਚ ਸੋਮਵਾਰ ਨੂੰ 5ਵੇਂ ਹੋਲ 'ਤੇ ਡਬਲ ਬੋਗੀ ਕਰਨ ਦਾ ਖਾਮੀਆਜ਼ਾ ਭੁਗਤਨਾ ਪਿਆ ਅਤੇ ਉਸ ਦੀ ਮੁਹਿੰਮ ਸੰਯੁਕਤ ਤੌਰ 'ਤੇ 23ਵੇਂ ਸਥਾਨ 'ਤੇ ਖਤਮ ਹੋ ਗਈ। ਪਿਛਲੇ ਗੇੜ ਵਿੱਚ ਉਪ ਜੇਤੂ ਰਹੇ ਲਾਹਿੜੀ ਨੇ ਪੰਜਵੇਂ ਪੜਾਅ ਦੇ ਚੌਥੇ ਦੌਰ ਵਿੱਚ ਅੰਡਰ 71 ਦਾ ਕਾਰਡ ਖੇਡਿਆ। ਉਸ ਨੇ ਦੂਜੇ, ਛੇਵੇਂ, 16ਵੇਂ ਅਤੇ 18ਵੇਂ ਹੋਲ 'ਚ ਬਰਡੀ ਲਗਾਈ, ਪਰ ਪੰਜਵੇਂ ਹੋਲ ਨੂੰ ਡਬਲ ਬੋਗੀ ਕਰਨ ਤੋਂ ਇਲਾਵਾ, 17ਵੇਂ ਹੋਲ 'ਚ ਵੀ ਬੋਗੀ ਕਰ ਬੈਠੇ। ਆਸਟਰੇਲੀਆ ਦੇ ਕੈਮਰੂਨ ਸਮਿਥ ਨੇ 3 ਅੰਡਰ 69 ਦਾ ਕਾਰਡ ਖੇਡਿਆ ਤੇ ਕੁੱਲ 13 ਅੰਡਰ ਦੇ  ਸਕੋਰ ਨਾਲ ਜਿੱਤ ਹਾਸਲ ਕੀਤੀ। 


Tarsem Singh

Content Editor

Related News