ਲਾਹਿੜੀ ਨੇ ਅਮਰੀਕੀ ਐਕਸਪ੍ਰੈਸ ਗੋਲਫ ਟੂਰਨਾਮੈਂਟ 'ਚ ਕਟ 'ਚ ਕੀਤਾ ਪ੍ਰਵੇਸ਼

Sunday, Jan 19, 2020 - 05:28 PM (IST)

ਲਾਹਿੜੀ ਨੇ ਅਮਰੀਕੀ ਐਕਸਪ੍ਰੈਸ ਗੋਲਫ ਟੂਰਨਾਮੈਂਟ 'ਚ ਕਟ 'ਚ ਕੀਤਾ ਪ੍ਰਵੇਸ਼

ਲਾ ਕਵਿੰਟਾ (ਅਮਰੀਕਾ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਅਮਰੀਕਨ ਐੱਕਸਪ੍ਰੈੱਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਬੈਕ ਨਾਈਨ 'ਤੇ ਚਾਰ ਬਰਡੀ ਨਾਲ 6 ਅੰਡਰ 66 ਦਾ ਕਾਰਡ ਖੇਡ ਕੇ ਕੱਟ 'ਚ ਪ੍ਰਵੇਸ਼ ਕੀਤਾ। ਲਾਹਿੜੀ ਨੇ ਪਹਿਲੇ ਦੋ ਦੌਰ 'ਚ 70-70 ਦਾ ਕਾਰਡ ਖੇਡਿਆ ਸੀ।

ਇਸ ਨਾਲ ਤਿੰਨ ਦੌਰ 'ਚ ਉਨ੍ਹਾਂ ਦਾ ਕੁਲ ਸਕੋਰ 10 ਅੰਡਰ 206 ਹੋ ਗਿਆ ਹੈ ਅਤੇ ਉਹ ਸਾਂਝੇ ਤੌਰ 'ਤੇ 43ਵੇਂ ਸਥਾਨ 'ਤੇ ਚਲ ਰਹੇ ਹਨ। ਇੱਥੇ ਕਟ ਤੀਜੇ ਦੌਰ ਦੇ ਬਾਅਦ ਮਿਲਿਆ ਅਤੇ ਇਹ 9 ਅੰਡਰ ਦਾ ਤੈਅ ਹੋਇਆ। ਲਾਹਿੜੀ ਨੇ ਤੀਜੇ ਦੌਰ 'ਚ ਸ਼ਾਨਦਾਰ ਕਾਰਡ ਦੀ ਬਦੌਲਤ ਬੀਤੀ ਰਾਤ ਸਾਂਝੇ 84ਵੇਂ ਸਥਾਨ ਤੋਂ ਸਾਂਝੇ 43ਵੇਂ ਸਥਾਨ 'ਤੇ ਛਾਲ ਲਾਈ। ਟੂਰਨਾਮੈਂਟ 'ਚ ਮੇਜ਼ਬਾਨ ਫਿ ਮਿਕੇਲਸਨ ਕੱਟ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੇ।


author

Tarsem Singh

Content Editor

Related News