ਗੋਲਫ ਟੂਰਨਾਮੈਂਟ : ਲਾਹਿੜੀ ਸੰਯੁਕਤ 41ਵੇਂ ਸਥਾਨ ''ਤੇ
Friday, Nov 16, 2018 - 09:55 AM (IST)

ਸਿਡਨੀ— ਭਾਰਤ ਦੇ ਅਨਿਰਬਾਨ ਲਾਹਿੜੀ ਨੇ ਪਹਿਲੇ ਦੌਰ ਦੇ ਆਪਣੇ ਆਖਰੀ ਅਤੇ ਨੌਵੇਂ ਹੋਲ 'ਚ ਡਬਲ ਬੋਗੀ ਕੀਤੀ ਜਿਸ ਨਾਲ ਉਹ ਆਸਟਰੇਲੀਆ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦਿਨ ਵੀਰਵਾਰ ਨੂੰ ਇਕ ਓਵਰ 73 ਦਾ ਸਕੋਰ ਹੀ ਬਣਾ ਸਕੇ ਅਤੇ ਸੰਯੁਕਤ 41ਵੇਂ ਸਥਾਨ 'ਤੇ ਰਹੇ।
ਲਾਹਿੜੀ ਨੇ ਦਸਵੇਂ ਹੋਲ ਨਾਲ ਸ਼ੁਰੂਆਤ ਕੀਤੀ ਅਤੇ ਪਹਿਲੇ 6 ਹੋਲ ਦੇ ਬਾਅਦ ਉਹ ਦੋ ਅੰਡਰ 'ਤੇ ਸਨ। ਉਨ੍ਹਾਂ ਨੇ ਤਦ ਤਕ ਤਿੰਨ ਬਰਡੀ ਬਣਾਈ ਸੀ ਅਤੇ ਇਕ ਬੋਗੀ ਕੀਤੀ ਸੀ ਪਰ ਬਾਅਦ 'ਚ ਉਹ ਆਪਣੀ ਲੈਅ ਗੁਆ ਬੈਠੇ। ਇਸ ਵਿਚਾਲੇ ਕੋਰੀਆ ਦੇ ਬਿਓਂਗ ਹੁਨ ਅਨ ਨੇ ਪੰਜ ਅੰਡਰ 67 ਦਾ ਸਕੋਰ ਬਣਾਇਆ ਅਤੇ ਉਹ ਪਹਿਲੇ ਦੌਰ ਦੇ ਬਾਅਦ ਬੜ੍ਹਤ 'ਤੇ ਹਨ।