ਲਾਹਿੜੀ ਖਿਸਕੇ, ਸਾਂਝੇ 55ਵੇਂ ਸਥਾਨ ''ਤੇ ਪਹੁੰਚੇ

09/22/2019 3:33:10 PM

ਜੈਕਸਨ— ਭਾਰਤੀ ਗੋਲਫਰ ਦੋ ਓਵਰ 74 ਦੇ ਨਿਰਾਸ਼ਾਜਨਕ ਕਾਰਡ ਨਾਲ ਇੱਥੇ ਸੈਂਡਰਸਨ ਫਾਰਮ ਚੈਂਪੀਅਨਸ਼ਿਪ ਦੇ ਤੀਜੇ ਦੌਰ ਦੇ ਬਾਅਦ ਸਾਂਝੇ 55ਵੇਂ ਸਥਾਨ 'ਤੇ ਖਿਸਕ ਗਏ। ਅਨਿਰਬਾਨ ਲਾਹਿੜੀ ਦਾ ਸਕੋਰ ਤਿੰਨ ਦੌਰ ਦੇ ਬਾਅਦ ਤਿੰਨ ਅੰਡਰ ਦਾ ਹੈ। ਉਹ ਦੂਜੇ ਦੌਰ 'ਚ 70 ਦਾ ਕਾਰਡ ਖੇਡ ਕੇ ਚੰਗੀ ਸਥਿਤੀ 'ਚ ਸਨ। ਤੀਜੇ ਦੌਰ ਉਹ ਦੋ ਡਬਲ ਬੋਗੀ ਅਤੇ ਦੋ ਬੋਗੀ ਕਰ ਬੈਠੇ ਜਦਕਿ ਸਿਰਫ ਚਾਰ ਬਰਡੀ ਕਰ ਸਕੇ ਜਿਸ ਨਾਲ ਉਹ ਬੀਤੀ ਰਾਤ ਦੇ ਸਥਾਨ ਤੋਂ ਖਿਸਕ ਗਏ। ਕੋਲੰਬੀਆ ਦੇ ਸੇਬੇਸਟੀਅਨ ਮੁਨੋਜ ਨੇ ਇਕ ਸ਼ਾਟ ਦੀ ਬੜ੍ਹਤ ਬਣਾਈ ਹੋਈ ਹੈ, ਉਨ੍ਹਾਂ ਨੇ 9 ਅੰਡਰ 63 ਦਾ ਕਾਰਡ ਖੇਡਿਆ। ਉਨ੍ਹਾਂ ਦਾ ਕੁਲ ਸਕੋਰ 16 ਅੰਡਰ 200 ਹੈ।


Tarsem Singh

Content Editor

Related News