ਅੰਡਰ-19 ਵਿਸ਼ਵ ਕੱਪ : ਅਨਿਲ ਚੌਧਰੀ ਅੰਪਾਇਰਾਂ ਦੀ ਸੂਚੀ ''ਚ ਇਕਲੌਤਾ ਭਾਰਤੀ

Thursday, Jan 09, 2020 - 02:37 AM (IST)

ਅੰਡਰ-19 ਵਿਸ਼ਵ ਕੱਪ : ਅਨਿਲ ਚੌਧਰੀ ਅੰਪਾਇਰਾਂ ਦੀ ਸੂਚੀ ''ਚ ਇਕਲੌਤਾ ਭਾਰਤੀ

ਦੁਬਈ- ਦੱਖਣੀ ਅਫਰੀਕਾ ਵਿਚ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਅਗਲੇ  ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਲਈ 16 ਅੰਪਾਇਰਾਂ ਸਮੇਤ 19 ਮੈਚ ਅਧਿਕਾਰੀਆਂ ਦੀ ਸੂਚੀ ਵਿਚ ਅਨਿਲ ਚੌਧਰੀ ਇਕਲੌਤਾ ਭਾਰਤੀ ਹੈ। ਚੌਧਰੀ (54 ਸਾਲ) ਨੇ ਹੁਣ ਤੱਕ 20 ਵਨ ਡੇ ਅਤੇ 27 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਅੰਪਾਇਰਿੰਗ ਕੀਤੀ ਹੈ। ਇਨ੍ਹਾਂ ਵਿਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੌਜੂਦਾ ਸੀਰੀਜ਼ ਵੀ ਸ਼ਾਮਲ ਹੈ। ਦਿੱਲੀ ਦਾ ਇਹ ਅਧਿਕਾਰੀ ਕਈ ਅੰਡਰ-19 ਕੱਪ ਦਾ ਹਿੱਸਾ ਬਣ ਚੁੱਕਾ ਹੈ। ਆਈ. ਸੀ. ਸੀ. ਨੇ ਟੂਰਨਾਮੈਂਟ ਦੇ ਲਈ ਤਿੰਨ ਮੈਚ ਰੈਫਰੀਆਂ ਨੂੰ ਚੁਣਿਆ, ਜਿਸ 'ਚ ਸ਼੍ਰਈਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਗ੍ਰੀਮ ਲੈਬਰੂ, ਦੱਖਣੀ ਅਫਰੀਕਾ ਦੇ ਸ਼ੈਦ ਵਾਦਵਲਾ ਤੇ ਇੰਗਲੈਂਡ ਦੇ ਫਿਲ ਵਿਟਿਕੇਸ ਸ਼ਾਮਲ ਹਨ।


author

Gurdeep Singh

Content Editor

Related News