ਅਗਲੇ ਮਹੀਨੇ ਅਮਰੀਕੀ ਮਹਿਲਾ ਅਮੈਚਯੋਰ ਗੋਲਫ ਮੁਕਾਬਲੇ 'ਚ ਹਿੱਸਾ ਲਵੇਗੀ ਅਨਿਕਾ ਵਰਮਾ

Saturday, Jul 18, 2020 - 10:48 PM (IST)

ਅਗਲੇ ਮਹੀਨੇ ਅਮਰੀਕੀ ਮਹਿਲਾ ਅਮੈਚਯੋਰ ਗੋਲਫ ਮੁਕਾਬਲੇ 'ਚ ਹਿੱਸਾ ਲਵੇਗੀ ਅਨਿਕਾ ਵਰਮਾ

ਨਵੀਂ ਦਿੱਲੀ- ਭਾਰਤ ਦੀ ਉਭਰਦੀ ਹੋਈ ਗੋਲਫਰ ਖਿਡਾਰੀ ਅਨਿਕਾ ਵਰਮਾ 120ਵੇਂ ਅਮਰੀਕੀ ਅਮੈਚਯੋਰ ਚੈਂਪੀਅਨਸ਼ਿਪ 'ਚ ਹਿੱਸਾ ਲਵੇਗੀ, ਜਿਸ ਨੂੰ ਵੁਡਮੋਂਟ ਕਲੱਬ 'ਚ 6 ਤੋਂ 9 ਅਗਸਤ ਤਕ ਖੇਡਿਆ ਜਾਵੇਗਾ। ਕੋਵਿਡ-19 ਮਹਾਮਾਰੀ ਦੇ ਕਾਰਨ ਆਯੋਜਕਾਂ ਨੇ ਕੁਵਾਲੀਫਾਇੰਗ ਟੂਰਨਾਮੈਂਟ ਨਹੀਂ ਕਰਵਾਉਣ ਦਾ ਫੈਸਲਾ ਕੀਤਾ ਹੈ। 16 ਸਾਲ ਦੀ ਅਨਿਕਾ ਅਜੇ ਅਮਰੀਕਾ 'ਚ ਹੈ ਤੇ ਉਨ੍ਹਾਂ ਨੇ ਕਿਹਾ ਕਿ ਯੂ. ਐੱਸ. ਜੀ. ਏ. ਨੇ ਮਹਿਲਾ ਵਿਸ਼ਵ ਅਮੈਚਯੋਰ ਗੋਲਫ ਰੈਂਕਿੰਗ (ਡਬਲਯੂ. ਜੀ. ਏ. ਆਰ.) ਦੀ ਚੋਟੀ 75 ਖਿਡਾਰੀਆਂ ਨੂੰ ਚੈਂਪੀਅਨਸ਼ਿਪ 'ਚ ਛੂਟ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵੀ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਛੂਟ ਮਿਲੀ ਹੈ।
ਅਮਰੀਕਾ ਦੇ ਰੋਜਵਿਲੇ ਦੇ ਗ੍ਰਾਨਿਟ ਬੇ ਸਕੂਲ 'ਚ ਹਾਈ ਸਕੂਲ ਦੇ ਵਿਦਿਆਰਥੀ ਨੇ ਕਿਹਾ ਕਿ ਮਹਾਮਾਰੀ ਦੇ ਦੌਰਾਨ ਇਕ 16 ਸਾਲਾ ਦੇ ਵਿਦਿਆਰਥੀ ਦੇ ਰੂਪ 'ਚ ਮੈਂ ਹਾਈ ਸਕੂਲ ਦੇ ਨਾਲ-ਨਾਲ ਗੋਲਫ ਵਿਚ ਬਹੁਤ ਕੁਝ ਨਹੀਂ ਕਰ ਸਕੀ। ਕੋਵਿਡ-19 ਨੇ ਨਿਸ਼ਚਿਤ ਰੂਪ ਨਾਲ ਇਸ ਸਾਲ ਮੇਰੇ ਗੋਲਫ ਸੈਸ਼ਨ ਨੂੰ ਪ੍ਰਭਾਵਿਤ ਕੀਤਾ ਹੈ। ਇਸ ਸਾਲ ਦੀ ਸ਼ੁਰੂਆਤ ਮਹਿਲਾਵਾਂ ਦੇ ਅਮੈਚਯੋਰ ਏਸ਼ੀਆ ਪੈਸਿਫਿਕ ਨਾਲ ਅਕਤੂਬਰ ਤਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ।


author

Gurdeep Singh

Content Editor

Related News