ਈਸਟਬੋਰਨ ਖਿਤਾਬ ਲਈ ਇਕ ਦੂਜੇ ਖਿਲਾਫ ਭਿੜਨਗੀਆਂ ਪਲਿਸਕੋਵਾ ਅਤੇ ਕਰਬਰ

06/29/2019 1:02:14 PM

ਈਸਟਬੋਰਨ— ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਕੈਰੋਲਿਨਾ ਪਲਿਸਕੋਵਾ ਨੇ ਕਿਕੀ ਬਰਟਨਸ ਨੂੰ 6-1, 6-2 ਨਾਲ ਹਰਾ ਕੇ ਈਸਟਬੋਰਨ ਡਬਲਿਊ.ਟੀ.ਏ. ਫਾਈਨਲਸ 'ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਸਾਹਮਣਾ ਵਿੰਬਲਡਨ ਚੈਂਪੀਅਨ ਐਂਜੇਲਿਕ ਕਰਬਰ ਨਾਲ ਹੋਵੇਗਾ। ਚੈੱਕ ਗਣਰਾਜ ਦੀ ਪਲਿਸਕੋਵਾ ਨੂੰ ਨੀਦਰਲੈਂਡ ਦੀ ਵਿਰੋਧੀ ਮੁਕਾਬਲੇਬਾਜ਼ ਨੂੰ ਹਰਾਉਣ 'ਚ ਸਿਰਫ 55 ਮਿੰਟ ਲੱਗੇ। ਜਰਮਨੀ ਦੀ ਚੌਥਾ ਦਰਜਾ ਪ੍ਰਾਪਤ ਕਰਬਰ ਨੇ ਟਿਊਨੀਸ਼ੀਆਈ ਮੁਕਾਬਲੇਬਾਜ਼ ਓਂਸ ਜਾਬੇਯੂਰ ਦੇ ਗਿੱਟੇ ਦੀ ਸੱਟ ਕਾਰਨ ਸੈਮੀਫਾਈਨਲ ਤੋਂ ਹਟਣ ਨਾਲ ਫਾਈਨਲ 'ਚ ਜਗ੍ਹਾ ਬਣਾਈ। ਜਦਕਿ ਪੁਰਸ਼ ਫਾਈਨਲ ਅਮਰੀਕੀ ਖਿਡਾਰੀਆਂ ਵਿਚਾਲੇ ਹੋਵੇਗਾ ਜਿਸ 'ਚ ਟੇਲਰ ਫ੍ਰਿਟਜ਼ ਅਤੇ ਸੈਮ ਕੁਰੇ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ।


Related News