ਐਂਡੀ ਮਰੇ ਲਵੇਗਾ ਸੰਨਿਆਸ, ਆਸਟਰੇਲੀਅਨ ਓਪਨ ਆਖਰੀ ਹੋ ਸਕਦੈ ਟੂਰਨਾਮੈਂਟ
Friday, Jan 11, 2019 - 09:53 PM (IST)
ਮੈਲਬੋਰਨ- ਟੈਨਿਸ ਦੇ ਧਾਕੜ ਖਿਡਾਰੀ ਐਂਡੀ ਮਰੇ ਨੇ ਭਾਵੁਕ ਹੋ ਕੇ ਸ਼ੁੱਕਰਵਾਰ ਨੂੰ ਕਿਹਾ ਕਿ ਕੂਲ੍ਹੇ ਦੀ ਸਰਜਰੀ ਤੋਂ ਬਾਅਦ ਦਰਦ ਕਾਰਨ ਅਗਲੇ ਹਫਤੇ ਤੋਂ ਸ਼ੁਰੂ ਹੋ ਰਿਹਾ ਆਸਟਰੇਲੀਅਨ ਓਪਨ ਉਸਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋ ਸਕਦਾ ਹੈ। ਵਿਸ਼ਵ ਰੈਂਕਿੰਗ ਵਿਚ ਸਾਬਕਾ ਨੰਬਰ ਇਕ ਖਿਡਾਰੀ ਰਹੇ ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਮਰੇ ਇੱਥੇ ਪੱਤਰਕਾਰ ਸੰੰਮੇਲਨ ਵਿਚ ਭਾਵੁਕ ਹੋ ਗਿਆ ਤੇ ਉਸਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਨੇ ਕਿਹਾ ਕਿ ਉਸਦਾ ਦਰਦ ਕਈ ਵਾਰ ਸਹਿਣ ਨਹੀਂ ਹੁੰਦਾ।
ਸਕਾਟਲੈਂਡ (ਬ੍ਰਿਟੇਨ) ਦੇ 21 ਸਾਲਾ ਇਸ ਖਿਡਾਰੀ ਨੇ ਕਿਹਾ, ''ਮੈਂ ਕਮੀਆਂ ਨਾਲ ਖੇਡ ਸਕਦਾ ਹਾਂ ਪਰ ਕਮੀਆਂ ਤੇ ਦਰਦ ਮੈਨੂੰ ਪ੍ਰਤੀਯੋਗਿਤਾ ਜਾਂ ਟ੍ਰੇਨਿੰਗ ਦਾ ਮਜ਼ਾ ਨਹੀਂ ਲੈਣ ਦੇ ਰਹੇ।
