ਐਂਡੀ ਮਰੇ ਨੂੰ ਕਵੀਂਸ ਕਲੱਬ ਚੈਂਪੀਅਨਸ਼ਿਪ ਲਈ ਵਾਈਲਡ ਕਾਰਡ ਮਿਲਿਆ
Tuesday, May 07, 2019 - 05:38 PM (IST)

ਲੰਡਨ : ਬ੍ਰਿਟਿਸ਼ ਟੈਨਿਸ ਖਿਡਾਰੀ ਐਂਡੀ ਮਰੇ ਨੂੰ ਅਗਲੇ ਮਹੀਨੇ ਕਵੀਂਸ ਕਲੱਬ ਚੈਂਪੀਅਨਸ਼ਿਪ ਲਈ ਵਾਈਲਡ ਕਾਰਡ ਮਿਲਿਆ ਹੈ ਹਾਲਾਂਕਿ ਕੂਲ੍ਹੇ ਦੀ ਸਰਜਰੀ ਕਾਰਨ ਲੰਬੇ ਸਮੇਂ ਤੋਂ ਟੈਨਿਸ ਕੋਰਟ ਤੋਂ ਦੂਰ ਚੱਲ ਰਹੇ ਇਸ ਖਿਡਾਰੀ ਨੇ ਵਾਪਸੀ ਲਈ ਕੋਈ ਮਿਤੀ ਤੈਅ ਨਹੀਂ ਕੀਤੀ ਹੈ। ਲੰਡਨ ਵਿਚ ਇਹ ਟੂਰਨਾਮੈਂਟ 17 ਤੋਂ 23 ਜੂਨ ਤੱਕ ਖੇਡਿਆ ਜਾਵੇਗਾ ਅਤੇ ਜੇਕਰ ਉਹ ਫਿੱਟ ਰਹੇ ਤਾਂ ਇਸ ਪ੍ਰਤੀਯੋਗਿਤਾ ਦੇ ਜ਼ਰੀਏ 5 ਵਾਰ ਦੇ ਸਾਬਕਾ ਚੈਂਪੀਅਨ ਨੂੰ ਵਿੰਬਲਡਨ ਤੋਂ ਪਹਿਲਾਂ ਜ਼ਰੂਰੀ ਅਭਿਆਸ ਵੀ ਮਿਲੇਗਾ। ਵਿਸ਼ਵ ਕੱਪ ਰੈਂਕਿੰਗ ਦੇ ਸਾਬਕਾ ਇਕ ਖਿਡਾਰੀ ਦੀ ਮੌਜੂਦਾ ਰੈਂਕਿੰਗ 217 ਹੈ। ਇਸ ਸਾਲ ਜਨਵਰੀ ਵਿਚ ਲੰਡਨ ਵਿਖੇ ਦੂਜੀ ਵਾਰ ਉਸਦੇ ਕੂਲ੍ਹੇ ਹੀ ਸਰਜਰੀ ਹੋਈ ਹੈ। ਉਸ ਨੇ ਕਿਹਾ ਕਿ ਹੁਣ ਉਸ ਨੂੰ ਦਰਦ ਮਹਿਸੂਸ ਨਹੀਂ ਹੋ ਰਿਹਾ ਹੈ ਹਾਲਾਂਕਿ ਉਹ ਅਜੇ ਸਿਰਫ ਇਕ ਜਗ੍ਹਾ ਖੜੇ ਹੋ ਕੇ ਗੇਂਦ ਨੂੰ ਮਾਰਨ ਦਾ ਅਭਿਆਸ ਕਰ ਰਹੇ ਹਨ। 3 ਵਾਰ ਵਿੰਬਲਡਨ ਚੈਂਪੀਅਨ ਮਰੇ ਦੇ ਕੋਲ ਇਸ ਗ੍ਰੈਂਡਸਲੈਮ ਦੇ ਵਾਈਲਡ ਕਾਰਡ ਦੀ ਅਰਜੀ ਲਈ 18 ਜੂਨ ਤੱਕ ਦਾ ਸਮਾਂ ਹੈ।