ਸੱਟ ਕਾਰਨ ਐਂਡੀ ਮਰੇ ਸਿੰਚ ਚੈਂਪੀਅਨਸ਼ਿਪ ਤੋਂ ਬਾਹਰ

Tuesday, Jun 14, 2022 - 01:58 PM (IST)

ਸੱਟ ਕਾਰਨ ਐਂਡੀ ਮਰੇ ਸਿੰਚ ਚੈਂਪੀਅਨਸ਼ਿਪ ਤੋਂ ਬਾਹਰ

ਲੰਡਨ (ਏਜੰਸੀ)- ਬ੍ਰਿਟੇਨ ਦੇ ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਐਂਡੀ ਮਰੇ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਢਿੱਡ 'ਚ ਸੱਟ ਕਾਰਨ ਲੰਡਨ ਦੇ ਕਵੀਨਜ਼ ਕਲੱਬ 'ਚ ਸਿੰਚ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕਣਗੇ। 35 ਸਾਲਾ ਮਰੇ ਕਵੀਨਜ਼ ਕਲੱਬ ਵਿੱਚ ਸੋਮਵਾਰ ਨੂੰ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲੇ ਸਨ।

ਮਰੇ ਦੇ ਨਾ ਆਉਣ 'ਤੇ ਪ੍ਰਬੰਧਕਾਂ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਸੂਚਿਤ ਕੀਤਾ ਕਿ ਉਹ ਵਿੰਬਲਡਨ ਚੈਂਪੀਅਨਸ਼ਿਪ ਤੋਂ ਪਹਿਲਾਂ ਹੋਣ ਵਾਲੇ ਗ੍ਰਾਸ-ਕੋਰਟ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ। ਤਿੰਨ ਵਾਰ ਦੇ ਗ੍ਰੈਂਡ ਸਲੈਮ ਜੇਤੂ ਅਤੇ ਪੰਜ ਵਾਰ ਦੀ ਕਵੀਨਜ਼ ਜੇਤੂ ਮਰੇ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ: 'ਅੱਜ ਦੁਪਹਿਰ ਇੱਕ ਸਕੈਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਮੈਂ ਇਸ ਸਾਲ ਕਵੀਨਜ਼ ਵਿੱਚ ਹਿੱਸਾ ਨਹੀਂ ਲੈ ਸਕਾਂਗਾ। ਇਹ ਮੁਕਾਬਲਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਅਤੇ ਇਸ ਵਿੱਚ ਹਿੱਸਾ ਨਾ ਲੈ ਸਕਣਾ ਨਿਰਾਸ਼ਾਜਨਕ ਹੈ।'


author

cherry

Content Editor

Related News