ਮਰੇ ਨੇ ਆਪਰੇਸ਼ਨ ਤੋਂ ਵਾਪਸੀ ਦੇ ਬਾਅਦ ਸਭ ਤੋਂ ਵੱਡੀ ਜਿੱਤ ਦਰਜ ਕੀਤੀ

10/01/2019 4:38:45 PM

ਬੀਜਿੰਗ— ਬ੍ਰਿਟੇਨ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੇ ਚੂਲੇ ਦੀ ਸਰਜਰੀ ਦੇ ਬਾਅਦ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਚੀਨ ਓਪਨ 'ਚ ਮੰਗਲਵਾਰ ਨੂੰ ਇੱਥੇ 13ਵੀਂ ਰੈਂਕਿੰਗ ਦੇ ਖਿਡਾਰੀ ਮਾਟੇਤੋ ਬੇਰਟਿਨੀ ਨੂੰ ਹਰਾਇਆ। 32 ਸਾਲ ਦੇ ਇਸ ਖਿਡਾਰੀ ਨੇ ਯੂ.ਐੱਸ. ਓਪਨ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੇ ਬੇਰੇਟਿਨੀ ਨੂੰ ਦੋ ਘੰਟੇ ਤਕ ਚਲੇ ਪਹਿਲੇ ਦੌਰ ਦੇ ਕਰੀਬੀ ਮੁਕਾਬਲੇ 'ਚ 7-6, 7-6 ਨਾਲ ਹਰਾਇਆ। ਇਸ ਸਾਲ ਜਨਵਰੀ 'ਚ 32 ਸਾਲ ਦੇ ਇਸ ਖਿਡਾਰੀ ਦੀ ਦੂਜੀ ਵਾਰ ਚੂਲੇ ਦੀ ਸਰਜਰੀ ਹੋਈ ਸੀ। ਤਿੰਨ ਵਾਰ ਦੇ ਗ੍ਰੈਂਡਸਲੈਮ ਜੇਤੂ ਖਿਡਾਰੀ ਦੀ ਮੌਜੂਦਾ ਵਿਸ਼ਵ ਰੈਂਕਿੰਗ 503 ਹੈ। ਸਰਜਰੀ ਦੇ ਬਾਅਦ ਉਨ੍ਹਾਂ ਨੇ ਪਿਛਲੇ ਹਫਤੇ ਜੁਹਾਈ ਚੈਂਪੀਅਨਸ਼ਿਪ 'ਚ ਸਿੰਗਲ ਵਰਗ 'ਚ ਟੇਨਨੇਸ ਸੈਂਡਗ੍ਰੇਨ ਖਿਲਾਫ ਪਹਿਲੀ ਜਿੱਤ ਦਰਜ ਕੀਤੀ ਸੀ।


Tarsem Singh

Content Editor

Related News