ਮੋਸਤੋਵਾਏ ਦਾ ਟੈਸਟ ਪਾਜ਼ੇਟਿਵ, ਰੂਸ ਦੀ ਯੂਰੋ 2020 ਟੀਮ ਤੋਂ ਬਾਹਰ

Friday, Jun 11, 2021 - 05:01 PM (IST)

ਮੋਸਤੋਵਾਏ ਦਾ ਟੈਸਟ ਪਾਜ਼ੇਟਿਵ, ਰੂਸ ਦੀ ਯੂਰੋ 2020 ਟੀਮ ਤੋਂ ਬਾਹਰ

ਮਾਸਕੋ— ਰੂਸੀ ਵਿੰਗਰ ਆਂਦਰੇ ਮੋਤਸੋਵਾਏ ਕੋਰੋਨਾ ਵਾਇਰਸ ਨਾਲ ਇਨਫ਼ੈਕਟਿਡ ਹੋਣ ਕਾਰਨ ਯੂਰਪੀ ਚੈਂਪੀਅਨਸ਼ਿਪ ਯੂਰੋ 2020 ਦੀ ਟੀਮ ਤੋਂ ਬਾਹਰ ਹੋ ਗਏ ਹਨ। ਮੋਸਤੋਵਾਏ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੂੰ ਵਾਇਰਸ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ। ਰੂਸੀ ਟੀਮ ਨੇ ਟਵਿੱਟਰ ਹੈਂਡਲ ’ਤੇ ਲਿਖਿਆ ਕਿ ਮੋਸਤੋਵਾਏ ਦੀ ਜਗ੍ਹਾ ਡਿਫ਼ੈਂਡਰ ਰੋਮਨ ਇਵਗੇਨੀਵ ਨੂੰ ਟੀਮ ’ਚ ਰਖਿਆ ਗਿਆ ਹੈ। ਰੂਸ ਨੂੰ ਯੂਰੋ 2020 ’ਚ ਆਪਣਾ ਪਹਿਲਾ ਮੈਚ ਬੈਲਜੀਅਮ ਦੇ ਖ਼ਿਲਾਫ਼ ਸ਼ਨੀਵਾਰ ਨੂੰ ਸੇਂਟ ਪੀਟਰਸਬਰਗ ’ਚ ਖੇਡਣਾ ਹੈ।


author

Tarsem Singh

Content Editor

Related News