ਆਂਦਰੇ ਰਸੇਲ ਬੋਲੇ, ਮੀਡੀਅਮ ਪੇਸਰ ਕਹਿਣਾ ਗਲਤ ਹੈ, ਮੈਂ ਹਾਂ ਤੇਜ਼ ਗੇਂਦਬਾਜ਼

Sunday, Jun 02, 2019 - 02:41 PM (IST)

ਆਂਦਰੇ ਰਸੇਲ ਬੋਲੇ, ਮੀਡੀਅਮ ਪੇਸਰ ਕਹਿਣਾ ਗਲਤ ਹੈ, ਮੈਂ ਹਾਂ ਤੇਜ਼ ਗੇਂਦਬਾਜ਼

ਸਪੋਰਟਸ ਡੈਸਕ— ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖਿਲਾਫ ਜਿੱਤ ਨਾਲ ਆਗਾਜ਼ ਕਰਨ ਵਾਲੀ ਵੈਸਟਇੰਡੀਜ਼ ਟੀਮ ਦਾ ਜ਼ਬਰਦਸਤ ਖਿਡਾਰੀ ਆਂਦਰੇ ਰਸੇਲ ਨੇ ਫੀਲਡਿੰਗ ਕਰਦੇ ਸਮੇਂ ਜਦੋਂ ਆਪਣੇ ਘੁੱਟਣੇ ਫੜ ਲਏ ਤਾਂ ਉਨ੍ਹਾਂ ਦੇ  ਫੈਨਜ਼ ਦੇ ਸਾਹ ਥੱਮ ਗਈ। ਹਾਲਾਂਕਿ ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅਗਲੇ ਮੈਚ ਤੱਕ ਉਹ ਠੀਕ ਹੋ ਜਾਣਗੇ ਤੇ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੈ। ਪਾਕਿ ਦੇ ਖਿਲਾਫ ਮੈਚ 'ਚ ਰਸੇਲ ਨੇ ਦੋ ਵਿਕੇਟ ਹਾਸਲ ਕਰ ਕੇ ਪਾਕਿਸਤਾਨੀ ਟੀਮ ਦੀ ਕਮਰ ਤੋੜ ਦਿੱਤੀ ਸੀ।

ਰਸੇਲ ਨੇ ਕਿਹਾ, ਪਿਛਲੇ ਕੁਝ ਮਹੀਨੇ ਤੋਂ ਮੈਨੂੰ ਗੋਡਿਆਂ 'ਚ ਪ੍ਰੇਸ਼ਾਨੀ ਹੈ। ਇਸ ਲਈ ਮੈਂ ਇਸ ਦਾ ਇਲਾਜ ਕਰਾਵਾਂਗਾ। ਅਗਲੇ ਮੈਚ ਤੋਂ ਪਹਿਲਾਂ ਮੇਰਾ ਕੋਲ ਪੰਜ ਦਿਨ ਦਾ ਸਮਾਂ ਹੈ ਇਸ ਲਈ ਮੈਂ ਜ਼ਿਆਦਾ ਪ੍ਰੇਸ਼ਾਨ ਨਹੀਂ ਹਾਂ। ਫਿਜੀਓ ਤੋਂ ਮੈਨੂੰ ਨਿਸ਼ਚਿਤ ਤੌਰ 'ਤੇ ਫਾਇਦਾ ਮਿਲੇਗਾ ਤੇ ਅਗਲੀ ਗੇਮ 'ਚ ਫਿੱਟ ਹੋ ਜਾਵਾਂਗਾ।  

ਪਾਕਿਸਤਾਨ ਦੇ ਕਪਤਾਨ ਨੇ ਰਸੇਲ ਦੇ ਬਾਰੇ 'ਚ ਕਿਹਾ, ਰਸੇਲ ਦਾ ਵਿਕੇਟ ਲੈਣਾ ਸਾਡੇ ਲਈ ਅਹਿਮ ਹੋ ਗਿਆ। ਉਨ੍ਹਾਂ ਨੇ ਦੋ ਵਿਕਟ ਹਾਸਲ ਕੀਤੀਆਂ ਤੇ ਅਸੀਂ ਬੈਕ ਫੁੱਟ 'ਤੇ ਆ ਗਏ।  ਰਸੇਲ ਨੇ ਕਿਹਾ, ਲੋਕਾਂ ਨੂੰ ਲੱਗਦਾ ਹੈ ਕਿ ਮੈਂ ਟੀਮ 'ਚ ਬਿੱਗ ਹਿਟਰ ਦੇ ਤੌਰ 'ਤੇ ਹਾਂ ਪਰ ਲੋਕਾਂ ਦਾ ਘੱਟ ਹੀ ਧਿਆਨ ਜਾਂਦਾ ਹੈ ਕਿ ਮੈਂ ਇਕ ਤੇਜ਼ ਗੇਂਦਬਾਜ਼ ਵੀ ਹਾਂ। ਉਹ ਲੋਕ ਮੈਨੂੰ ਅੰਡਰਐਸਟਿਮੇਟ ਕਰਦੇ ਹਨ। ਮੈਨੂੰ ਪਿਛਲੇ ਕੁਝ ਸਾਲਾਂ ਤੋਂ ਇਹ ਬੁਰਾ ਲੱਗ ਹੈ। ਮੈਂ ਇਕ ਮੀਡੀਅਮ ਪੇਸਰ ਨਹੀਂ ਸਗੋਂ ਫਾਸਟ ਬੋਲਰ ਹਾਂ।


Related News