ਬ੍ਰਾਡ ਦੇ ਸੰਨਿਆਸ ਤੋਂ ਬਾਅਦ ਭਾਰਤ ''ਚ ਐਂਡਰਸਨ ਦੇ ਤਜ਼ਰਬੇ ਦੀ ਲੋੜ ਹੋਵੇਗੀ : ਨਾਸਿਰ ਹੁਸੈਨ
Thursday, Aug 03, 2023 - 07:45 PM (IST)
ਲੰਡਨ— ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਦਾ ਮੰਨਣਾ ਹੈ ਕਿ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਅਤੇ ਆਲਰਾਊਂਡਰ ਮੋਇਨ ਅਲੀ ਦੇ ਸੰਨਿਆਸ ਤੋਂ ਬਾਅਦ ਅਗਲੇ ਸਾਲ ਭਾਰਤ 'ਚ ਹੋਣ ਵਾਲੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਇੰਗਲੈਂਡ ਨੂੰ ਜੇਮਸ ਐਂਡਰਸਨ ਦੇ ਤਜ਼ਰਬੇ ਦੀ ਲੋੜ ਹੋਵੇਗੀ। ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ 41 ਸਾਲਾ ਐਂਡਰਸਨ ਏਸ਼ੇਜ਼ ਸੀਰੀਜ਼ 'ਚ ਆਪਣਾ ਅਸਰ ਦਿਖਾਉਣ 'ਚ ਅਸਫਲ ਰਹੇ।
ਹੁਸੈਨ ਨੇ ਆਈ. ਸੀ. ਸੀ. ਸਮੀਖਿਆ 'ਚ ਕਿਹਾ, 'ਜਿੰਮੀ ਦਾ ਭਾਰਤ ਦੇ ਖਿਲਾਫ ਬਹੁਤ ਚੰਗਾ ਰਿਕਾਰਡ ਹੈ। ਇੰਗਲੈਂਡ ਨੂੰ ਸੰਤੁਲਿਤ ਗੇਂਦਬਾਜ਼ੀ ਹਮਲੇ ਦੀ ਲੋੜ ਹੈ। ਟੀਮ ਨੂੰ ਤਜ਼ਰਬੇ ਦੀ ਲੋੜ ਹੈ।'' ਐਂਡਰਸਨ ਨੇ ਟੈਸਟ ਕ੍ਰਿਕਟ 'ਚ 32 ਵਾਰ ਇਕ ਪਾਰੀ 'ਚ ਪੰਜ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਜਿਨ੍ਹਾਂ 'ਚੋਂ ਛੇ ਭਾਰਤ ਖਿਲਾਫ ਆਈਆਂ ਹਨ। ਹੁਸੈਨ ਨੇ ਕਿਹਾ, ''ਪਿਛਲੇ ਕੁਝ ਮਹੀਨਿਆਂ 'ਚ ਉਸ ਦਾ ਪ੍ਰਦਰਸ਼ਨ ਖਰਾਬ ਜਾਂ ਔਸਤ ਰਿਹਾ ਹੈ ਪਰ ਇਸ ਨੂੰ ਖੁੰਝਿਆ ਹੋਇਆ ਸਮਝਣਾ ਬੇਵਕੂਫੀ ਹੋਵੇਗੀ। ਮੈਂ ਇੱਕ ਇੰਟਰਵਿਊ ਵਿੱਚ ਉਸ ਨਾਲ ਗੱਲ ਕੀਤੀ ਸੀ ਅਤੇ ਉਸ ਦੇ ਅੰਦਰ ਅਜੇ ਵੀ ਭੁੱਖ ਹੈ। ਉਹ ਸਿਰਫ ਇਸ ਬਾਰੇ ਸੋਚ ਰਿਹਾ ਹੈ ਕਿ ਆਪਣੀ ਬਿਹਤਰੀਨ ਫਾਰਮ ਨੂੰ ਕਿਵੇਂ ਮੁੜ ਹਾਸਲ ਕੀਤਾ ਜਾਵੇ।
ਇਹ ਵੀ ਪੜ੍ਹੋ : ਭਾਰਤ ਦੇ ਤਜਰਬੇਕਾਰ ਬੱਲੇਬਾਜ਼ ਨੇ ਕੀਤਾ ਸੰਨਿਆਸ ਦਾ ਐਲਾਨ, KKR ਨੂੰ ਜਿਤਾ ਚੁੱਕੇ ਨੇ IPL ਦਾ ਖ਼ਿਤਾਬ
ਹੁਸੈਨ ਨੇ ਕਿਹਾ ਕਿ ਏਸ਼ੇਜ਼ ਅਤੀਤ ਦੀ ਗੱਲ ਹੈ ਅਤੇ ਐਂਡਰਸਨ ਨਵੀਆਂ ਚੁਣੌਤੀਆਂ ਅਤੇ ਟੀਚਿਆਂ ਦੀ ਉਡੀਕ ਕਰ ਰਿਹਾ ਹੈ। ਉਸ ਨੇ ਕਿਹਾ, ''ਉਹ ਨੈੱਟ 'ਤੇ ਵਾਪਸੀ ਕਰਨ ਬਾਰੇ ਸੋਚ ਰਿਹਾ ਹੈ ਜੋ ਇਕ ਚੰਗਾ ਸੰਕੇਤ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਵਿਚ ਅਜੇ ਵੀ ਭੁੱਖ ਹੈ।” ਉਹ 700 ਟੈਸਟ ਵਿਕਟਾਂ ਤੋਂ ਦਸ ਵਿਕਟਾਂ ਦੂਰ ਹੈ ਅਤੇ ਇਹ ਉਸ ਦੀ ਪ੍ਰੇਰਣਾ ਬਣੇਗਾ। “ਉਸ ਨੇ ਕਿਹਾ,” ਬ੍ਰਾਡ ਦੇ ਸੰਨਿਆਸ ਤੋਂ ਬਾਅਦ, ਇੰਗਲੈਂਡ ਨੂੰ ਭਾਰਤ ਵਿੱਚ ਐਂਡਰਸਨ ਦੀ ਲੋੜ ਹੋਵੇਗੀ।
ਕ੍ਰਿਸ ਵੋਕਸ ਨੇ ਕਿਹਾ ਹੈ ਕਿ ਉਹ ਇੰਗਲੈਂਡ ਤੋਂ ਬਾਹਰ ਨਹੀਂ ਖੇਡਣਾ ਚਾਹੁੰਦਾ ਅਤੇ ਵਿਦੇਸ਼ 'ਚ ਉਸ ਦਾ ਰਿਕਾਰਡ ਵੀ ਚੰਗਾ ਨਹੀਂ ਹੈ। ਵੋਕਸ ਅਤੇ ਬ੍ਰਾਡ ਦੀ ਗੈਰ-ਮੌਜੂਦਗੀ 'ਚ ਐਂਡਰਸਨ ਦਾ ਅਨੁਭਵ ਬਹੁਤ ਮਹੱਤਵਪੂਰਨ ਹੈ। ਹੁਸੈਨ ਨੇ ਕਿਹਾ ਕਿ ਭਾਰਤ ਦਾ ਦੌਰਾ ਇੰਗਲੈਂਡ ਦੇ 'ਬਾਜ਼ਬਾਲ' (ਕੋਚ ਬ੍ਰੈਂਡਨ ਮੈਕੁਲਮ ਅਤੇ ਕਪਤਾਨ ਬੇਨ ਸਟੋਕਸ ਦੇ ਨਾਲ ਇੰਗਲੈਂਡ ਦਾ ਹਮਲਾਵਰ ਅੰਦਾਜ਼) ਲਈ ਬਹੁਤ ਚੁਣੌਤੀਪੂਰਨ ਹੋਵੇਗਾ। ਉਸਨੇ ਕਿਹਾ, "ਭਾਰਤ ਵਿੱਚ ਚੁਣੌਤੀ ਬਹੁਤ ਸਖ਼ਤ ਹੋਵੇਗੀ ਅਤੇ ਇਹ ਸਭ ਜਾਣਦੇ ਹਨ। ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਦੇ ਸਾਹਮਣੇ ਬੇਜ਼ਬਾਲ। ਇਹ ਦੇਖਣਾ ਦਿਲਚਸਪ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।