ਕ੍ਰੋਏਸ਼ੀਆ ਰੈਪਿਡ ਅਤੇ ਬਲਿਟਜ ਸ਼ਤਰੰਜ ’ਚ ਉਪਜੇਤੂ ਰਹੇ ਆਨੰਦ

07/12/2021 11:39:48 PM

ਜਾਗਰੇਬ (ਨਿਕਲੇਸ਼ ਜੈਨ)- ਗ੍ਰੈਂਡ ਚੈੱਸ ਟੂਰ 2021 ਦੇ ਤੀਜੇ ਪੜਾਅ ਕ੍ਰੋਏਸ਼ੀਆ ਰੈਪਿਡ ਅਤੇ ਬਲਿਟਜ ਸ਼ਤਰੰਜ ਦੇ ਆਖਰੀ ਦਿਨ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅਸਾਧਾਰਨ ਖੇਡ ਵਿਖਾਈ ਅਤੇ ਉਪ ਜੇਤੂ ਦੇ ਤੌਰ ’ਤੇ ਟੂਰਨਾਮੈਂਟ ਦੀ ਸਮਾਪਤੀ ਕੀਤੀ। ਇਕ ਦਿਨ ਪਹਿਲਾਂ ਚੌਥੇ ਸਥਾਨ 'ਤੇ ਚੱਲ ਰਹੇ ਵਿਸ਼ਵਨਾਥਨ ਆਨੰਦ ਨੇ ਆਖਰੀ ਦਿਨ ਪਹਿਲਾਂ ਤਾਂ ਕ੍ਰਮਵਾਰ : ਨੀਦਰਲੈਂਡ ਦੇ ਅਨੀਸ਼ ਗਿਰੀ, ਪੋਲੈਂਡ ਦੇ ਜਾਨ ਡੁੜਾ ਅਤੇ ਫਰਾਂਸ ਦੇ ਮਕਸੀਮ ਲਾਗਰੇਵ ਦੇ ਨਾਲ ਡਰਾਅ ਖੇਡਿਆ, ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ 4 ਜਿੱਤਾਂ ਨਾਲ ਟੂਰਨਾਮੈਂਟ ਦਾ ਸਮੀਕਰਣ ਹੀ ਬਦਲ ਦਿੱਤਾ।

ਇਹ ਖ਼ਬਰ ਪੜ੍ਹੋ- ਯੂਰੋ 2020 ਦੇ ‘ਗੋਲਡਨ ਬੂਟ’ ਬਣੇ ਰੋਨਾਲਡੋ


ਆਨੰਦ ਨੇ ਚੌਥੇ ਰਾਊਂਡ ’ਚ ਇਕ ਵਾਰ ਫਿਰ ਸਾਬਕਾ ਵਿਸ਼ਵ ਚੈਂਪੀਅਨ ਰੂਸ ਦੇ ਗੈਰੀ ਕਾਸਪਾਰੋਵ ਨੂੰ ਹਰਾਇਆ ਹਾਲਾਂਕਿ ਇਸ ਵਾਰ ਆਨੰਦ ਨੇ ਇਹ ਜਿੱਤ ਕਾਲੀਆਂ ਮੋਹਰਾਂ ਨਾਲ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਅੱਗੇ ਚੱਲ ਰਹੇ ਰੂਸ ਦੇ ਇਯਾਨ ਨੇਪੋਂਨਿਅਚੀ ਨੂੰ, ਯੂਕਰੇਨ ਦੇ ਅੰਟੋਨ ਕੋਰੋਬੋਵ ਅਤੇ ਨੀਦਰਲੈਂਡ ਦੇ ਜਾਰਡਨ ਫਾਰੇਸਟ ਨੂੰ ਮਾਤ ਦਿੰਦੇ ਹੋਏ ਲਗਾਤਾਰ 4 ਜਿੱਤਾਂ ਹਾਸਲ ਕੀਤੀਆਂ। ਆਖਰੀ 2 ਰਾਊਂਡ ’ਚ ਆਨੰਦ ਨੇ ਅਜਰਬੈਜਾਨ ਦੇ ਮਮੇਦਿਆਰੋਵ ਅਤੇ ਰੂਸ ਦੇ ਅਲੇਕਜੈਂਡਰ ਗ੍ਰੀਸਚੁਕ ਨਾਲ ਡਰਾਅ ਖੇਡਦੇ ਹੋਏ ਅਜੇਤੂ ਰਹਿੰਦੇ ਹੋਏ ਟੂਰਨਾਮੈਂਟ ਦੇ ਆਖਰੀ ਦਿਨ ਦਾ ਅੰਤ ਕੀਤਾ। ਇਸ ਤਰ੍ਹਾਂ 4 ਜਿੱਤਾਂ ਅਤੇ 5 ਡਰਾਅ ਦੇ ਨਾਲ ਆਨੰਦ ਨੇ 6.5 ਅੰਕ ਬਣਾਏ ਅਤੇ ਓਵਰਆਲ 21 ਅੰਕ ਬਣਾਉਂਦੇ ਹੋਏ ਉਪਜੇਤੂ ਬਣ ਗਏ। ਮਕਸੀਮ ਲਾਗਰੇਵ 23 ਅੰਕਾਂ ਨਾਲ ਜੇਤੂ ਬਣੇ, ਜਦੋਂਕਿ ਅਨੀਸ਼ ਗਿਰੀ 20.5 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੇ।

ਇਹ ਖ਼ਬਰ ਪੜ੍ਹੋ- ਸੋਫੀ ਤੇ ਡੇਵੋਨ ਕਾਨਵੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਬਣੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News