ਆਨੰਦ ਅਲਟੀਬਾਕਸ ਸ਼ਤਰੰਜ ''ਚ ਗਿਰੀ ਤੋਂ ਹਾਰੇ

06/11/2017 6:56:05 PM

ਸਟਾਵੇਂਗਰ (ਨਾਰਵੇ)— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਇੱਥੇ ਅਲਟੀਬਾਕਸ ਸ਼ਤਰੰਜ ਟੂਰਨਾਮੈਂਟ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ, ਉਹ ਚੌਥੇ ਦੌਰ 'ਚ ਹਾਲੈਂਡ ਦੇ ਅਨੀਸ਼ ਗਿਰੀ ਤੋਂ ਹਾਰ ਗਏ। ਦੂਜੇ ਦੌਰ 'ਚ ਆਨੰਦ ਰੂਸ ਦੇ ਵਲੀਦਿਮੀਰ ਕ੍ਰੈਮਨਿਕ ਤੋਂ ਹਾਰ ਗਏ ਸਨ। 
ਅੱਜ ਗਿਰੀ ਨੇ ਉਨ੍ਹਾਂ ਨੂੰ ਲਗਾਤਾਰ ਦਬਾਅ 'ਚ ਰਖਿਆ ਅਤੇ ਅੰਤ 'ਚ 33 ਚਾਲਾਂ ਦੇ ਬਾਅਦ ਸਫਲਤਾ ਹਾਸਲ ਕੀਤੀ। ਜਦਕਿ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਅਰਮੇਨੀਆ ਦੇ ਲੇਵੋਨ ਅਰੋਨੀਅਨ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਜਦਕਿ ਹਿਕਾਰੂ ਨਾਕਾਮੁਰਾ ਨੇ ਟੂਰਨਾਮੈਂਟ 'ਚ ਆਪਣੀ ਦੂਜੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਫਰਾਂਸ ਦੇ ਮੈਕਸਿਮ ਵਾਚੀਅਰ ਲਾਗ੍ਰੇਵ ਨੂੰ ਹਰਾਇਆ। ਅਮਰੀਕਾ ਦੇ ਫੈਬਿਆਨੋ ਕਾਰੂਆਨਾ ਨੇ ਕ੍ਰੈਮਨਿਕ ਤੋਂ ਜਦਕਿ ਅਮਰੀਕਾ ਦੇ ਵੇਸਲੇ ਸੋ ਨੇ ਰੂਸ ਦੇ ਸਰਗੇਈ ਕਾਰਜਾਕਿਨ ਨਾਲ ਡਰਾਅ ਖੇਡਿਆ।


Related News