ਜਰਮਨੀ ਵਿਚ 3 ਮਹੀਨਿਆਂ ਤੋਂ ਫਸੇ ਆਨੰਦ ਆਖਿਰਕਾਰ ਵਤਨ ਪਰਤੇ

Saturday, May 30, 2020 - 05:15 PM (IST)

ਜਰਮਨੀ ਵਿਚ 3 ਮਹੀਨਿਆਂ ਤੋਂ ਫਸੇ ਆਨੰਦ ਆਖਿਰਕਾਰ ਵਤਨ ਪਰਤੇ

ਚੇਨਈ : ਸਾਬਕਾ ਵਿਸ਼ਵ ਚੈਂਪੀਅਨਸ਼ਿਪ ਆਨੰਦ ਆਖਿਰਕਾਰ ਸ਼ਨੀਵਾਰ ਨੂੰ ਭਾਰਤ ਪਰਤ ਆਏ। ਕੋਵਿਡ-19 ਮਹਾਮਾਰੀ ਕਾਰਨ ਯਾਤਰਾ ਸਬੰਦਤ ਪਾਬੰਦੀਆਂ ਕਾਰਨ ਉਹ 3 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਜਰਮਨੀ ਵਿਚ ਫਸੇ ਸਨ। ਆਨੰਦ ਫਰਵਰੀ ਵਿਚ ਬੰਦੇਸਲੀਗਾ ਸ਼ਤਰੰਜ ਲੀਗ ਖੇਡਣ ਲਈ ਜਰਮਨ ਗਏ ਸਨ ਅਤੇ ਉਸ ਨੂੰ ਮਾਰਚ ਵਿਚ ਪਰਤਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਦੁਨੀਆ ਭਰ ਵਿਚ ਯਾਤਰਾ ਸਬੰਧਤ ਪਾਬੰਦੀਆਂ ਲੱਗ ਗਈਆਂ, ਜਿਸ ਕਾਰਨ ਖੇਡ ਗਤੀਵਿਧੀਆਂ ਵੀ ਪ੍ਰਭਾਵਿਤ ਹੋਈ। ਆਨੰਦ ਫ੍ਰੈਂਕਫਰਟ ਤੋਂ ਏਅਰ ਇੰਡੀਆ ਦੀ ਫਲਾਈ (ਏ1-120) ਤੋਂ ਦਿੱਲੀ ਹੁੰਦੇ ਹੋਏ ਦੁਪਿਹਰ ਇਕ ਵਜ ਕੇ 15 ਮਿੰਟ 'ਤੇ ਬੈਂਗਲੁਰੂ ਦੇ ਕੇਂਪੇਗੋੜਾ ਕੌਮਾਂਤਰੀ ਏਅਰਪੋਰਟ ਪਹੁੰਚੇ।

ਉਸ ਦੀ ਪਤਨੀ ਅਰੁਣਾ ਨੇ ਪੀ. ਟੀ. ਆਈ. ਭਾਸ਼ਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਂ ਆਨੰਦ ਪਰਤ ਆਏ ਹਨ। ਉਹ ਠੀਕ ਹਨ। ਉਹ ਭਾਰਤ ਪਰਤ ਕੇ ਬਹੁਤ ਖੁਸ਼ ਹਨ। ਅਸੀਂ ਖੁਸ਼ ਹਾਂ ਕਿ ਆਨੰਦ ਇੰਨੇ ਲੰਬੇ ਸਮੇਂ ਬਾਅਦ ਪਰਤ ਰਹੇ ਹਨ। ਉਸ ਨੂੰ ਏਕਾਂਤਵਾਸ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ ਅਤੇ ਪ੍ਰੋਟੋਕਾਲ ਮੁਤਾਬਕ ਚੇਨਈ ਆਉਣਾ ਹੋਵੇਗਾ। 


author

Ranjit

Content Editor

Related News