ਅਮਿਤਾਭ ਬੱਚਨ ਨੇ ਨੋਵਾਕ ਜੋਕੋਵਿਚ ਨੂੰ ਦੱਸਿਆ ਆਪਣਾ ਫੇਵਰੇਟ ਟੈਨਿਸ ਖਿਡਾਰੀ

Thursday, Nov 25, 2021 - 11:43 AM (IST)

ਅਮਿਤਾਭ ਬੱਚਨ ਨੇ ਨੋਵਾਕ ਜੋਕੋਵਿਚ ਨੂੰ ਦੱਸਿਆ ਆਪਣਾ ਫੇਵਰੇਟ ਟੈਨਿਸ ਖਿਡਾਰੀ

ਸਪੋਰਟਸ ਡੈਸਕ- ਟੈਨਿਸ ਸਟਾਰ ਨੋਵਾਕ ਜੋਕੋਵਿਚ ਨੂੰ ਚਾਹੁਣ ਵਾਲਿਆਂ ਦੀ ਲਿਸਟ 'ਚ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਅਮਿਤਾਭ ਨੇ ਰੀਐਲਟੀ ਕਵਿਜ਼ ਸ਼ੋਅ ਦੇ ਦੌਰਾਨ ਦੱਸਿਆ ਕਿ ਟੈਨਿਸ ਜਗਤ ਦੇ ਜੋਕੋਵਿਚ ਉਨ੍ਹਾਂ ਦੇ ਪਸੰਦੀਦਾ ਖਿਡਾਰੀ ਹਨ। ਉਨ੍ਹਾਂ ਕਿਹਾ ਕਿ ਕ੍ਰਿਕਟ ਦੀ ਤਰ੍ਹਾਂ ਟੈਨਿਸ 'ਚ ਵੀ ਉਨ੍ਹਾਂ ਦੀ ਕਾਫ਼ੀ ਦਿਲਚਸਪੀ ਰਹਈ ਹੈ। ਇਸ ਸਮੇਂ ਫੈਬ-3 ਦੀ ਲਿਸਟ 'ਚ ਜੇਕਰ ਕੋਈ ਟੈਨਿਸ ਪਲੇਅਰ ਉਨ੍ਹਾਂ ਪ੍ਰਭਾਵਿਤ ਕਰ ਰਿਰਾ ਹੈ ਤਾਂ ਉਹ ਜੋਵੋਵਿਚ ਹੈ।

ਦਰਅਸਲ ਕੌਣ ਬਣੇਗਾ ਕਰੋੜਪਤੀ-13 ਦੇ ਇਕ ਐਪੀਸੋਡ 'ਚ ਸ਼ਰੋਤ ਬਜਾਜ ਹੌਟ ਸੀਟ 'ਤੇ ਅਮਿਤਾਭ ਬੱਚਨ ਦੇ ਸਾਹਮਣੇ ਬੈਠੇ ਸਨ। ਸ਼ਰੋਤ ਨੇ ਦੱਸਿਆ ਕਿ ਉਹ ਟੈਨਿਸ ਨੂੰ ਬਹੁਤ ਪਿਆਰ ਕਰਦੇ ਹਨ। ਸ਼ਰੋਤ ਜਦੋਂ 3.20 ਲੱਖ ਰੁਪਏ ਤਕ ਪਹੁੰਚੇ ਤਾਂ ਇਸ ਮੈਗਾਸਟਾਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਆਖ਼ਰ ਉਹ ਇਸ ਰਕਮ ਦਾ ਕੀ ਕਰਨਗ। ਇਸ 'ਤੇ ਸ਼ਰੋਤ ਨੇ ਕਿਹਾ ਕਿ ਉਹ ਟੈਨਿਸ ਨੂੰ ਪਸੰਦ ਕਰਦੇ ਹਨ ਇਸ ਲਈ ਟੈਨਿਸ ਰੈਕੇਟ ਖਰੀਦਣਗੇ। ਇਸ ਤੋਂ ਬਾਅਦ ਅਮਿਤਾਭ ਨੇ ਵੀ ਆਪਣਾ ਫੇਵਰੇਟ ਖੇਡ ਟੈਨਿਸ ਦੱਸਿਆ ਤੇ ਆਪਣੇ ਫੇਵਰੇਟ ਖਿਡਾਰੀ ਬਾਰੇ ਵੀ ਦੱਸਿਆ।


author

Tarsem Singh

Content Editor

Related News