ਅਮਿਤਾਭ ਬੱਚਨ ਨੇ ਭਾਰਤੀ ਟੀਮ ਨੂੰ ਦਿੱਤੀ ਵਧਾਈ, ਟਵੀਟ ਕਰਕੇ ਆਖ਼ੀ ਇਹ ਗੱਲ
Monday, Dec 07, 2020 - 10:49 AM (IST)
ਨਵੀਂ ਦਿੱਲੀ : ਭਾਰਤ ਅਤੇ ਆਸਟਰੇਲੀਆ ਵਿਚਾਲੇ ਟੀ20 ਸੀਰੀਜ਼ ਦਾ ਦੂਜਾ ਮੁਕਾਬਲਾ ਸਿਡਨੀ ਵਿਚ ਖੇਡਿਆ ਗਿਆ। ਭਾਰਤ ਨੇ ਇਸ ਮੈਚ ਵਿਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਸੀਰੀਜ਼ ਵੀ ਆਪਣੇ ਨਾਮ ਕਰ ਲਈ। ਆਸਟਰੇਲਿਆਈ ਸਰਜਮੀਂ 'ਤੇ ਆਸਟਰੇਲੀਆ ਨੂੰ ਮਾਤ ਦੇਣ ਦੇ ਬਾਅਦ ਕ੍ਰਿਕਟ ਪ੍ਰਸ਼ੰਸਕਾਂ ਵਿਚ ਵੀ ਬਹੁਤ ਖੁਸ਼ੀ ਹੈ। ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਵੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਅੱਜ ਸਿੰਘੂ ਬਾਰਡਰ ਜਾਣਗੇ ਅਰਵਿੰਦ ਕੇਜਰੀਵਾਲ, ਕਿਸਾਨਾਂ ਨਾਲ ਕਰਣਗੇ ਮੁਲਾਕਾਤ
ਅਮਿਤਾਭ ਬੱਚਨ ਨੇ ਟਵੀਟ ਕਰਦੇ ਹੋਏ ਲਿਖਿਆ, 'ਟੀਮ ਇੰਡੀਆ ਵਿਚ ਕੁੱਝ ਵੱਡੇ ਖਿਡਾਰੀਆਂ ਦੇ ਨਾ ਹੁੰਦੇ ਹੋਏ ਵੀ ਭਾਰਤ ਨੇ ਦਮਦਾਰ ਪ੍ਰਦਰਸ਼ਨ ਕੀਤਾ ਹੈ।' ਉਨ੍ਹਾਂ ਨੇ ਕਪਤਾਨ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਹਾਰਦਿਕ ਪੰਡਯਾ ਦਾ ਨਾਮ ਲੈਂਦੇ ਹੋਏ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਬੱਚਨ ਨੇ ਕਿਹਾ ਕਿ ਆਖਰੀ ਓਵਰ ਦੀਆਂ 6 ਗੇਂਦਾਂ ਅਲਟੀਮੇਟ ਸਨ। ਇਸ ਦੇ ਅੱਗੇ ਉਨ੍ਹਾਂ ਨੇ ਲਿਖਿਆ ਹੈ ਕਿ ਸਾਹ ਜੋ ਬੰਦ ਸੀ, ਉਹ ਖੁੱਲ੍ਹ ਗਏ! ਵਾਹ !
ਭਾਰਤੀ ਟੀਮ ਨੇ ਆਸਟਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਵਿਚ ਮਿਲੀ ਹਾਰ ਦਾ ਬਦਲਾ ਚੁੱਕਾ ਦਿੱਤਾ ਅਤੇ ਟੀ20 ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਸਿਡਨੀ ਵਿਚ ਖੇਡੇ ਗਏ ਸੀਰੀਜ਼ ਦੇ ਦੂਜੇ ਟੀ20 ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਟੀ20 ਫਾਰਮੈਟ ਵਿਚ ਲਗਾਤਾਰ 10ਵਾਂ ਜਿੱਤ ਦਰਜ ਕੀਤੀ।
ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਜ਼ਖ਼ਮੀ ਆਰੋਨ ਫਿੰਚ ਦੀ ਗੈਰ-ਹਾਜ਼ਰੀ ਵਿਚ ਟੀਮ ਦੀ ਅਗਵਾਈ ਕਰ ਰਹੇ ਮੈਥਿਊ ਵੇਡ ਨੇ 32 ਗੇਂਦਾਂ ਵਿਚ 58 ਦੌੜਾਂ ਦੀ ਮਦਦ ਨਾਲ ਮੇਜਬਾਨ ਆਸਟਰੇਲੀਆ ਨੇ 20 ਓਵਰ ਵਿਚ 5 ਵਿਕਟ 'ਤੇ 194 ਦੌੜ ਬਣਾਈਆਂ। ਭਾਰਤੀ ਟੀਮ ਨੇ 2 ਗੇਂਦਾਂ ਬਾਕੀ ਰਹਿੰਦੇ ਹੋਏ 19.4 ਓਵਰ ਵਿਚ 4 ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ।